ਉਦੈਪੁਰ-ਇੱਥੇ ਬਜਰੰਗ ਦਲ ਦੇ ਕਾਰਕੁਨ ਰਾਜੂ ਪਰਮਾਰ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰਾਂ ਨੇ ਬਹੁਤ ਨੇੜੇ ਤੋਂ ਉਸ ਦੇ ਸਿਰ ਵਿੱਚ 3 ਗੋਲੀਆਂ ਦਾਗੀਆਂ। ਇਸ ਕਾਰਨ ਰਾਜੂ ਪਰਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ। ਕਤਲ ਤੋਂ ਬਾਅਦ ਪੂਰੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਰਾਜੂ ਪਰਮਾਰ ਅੰਬਾਮਾਤਾ ਥਾਣਾ ਖੇਤਰ ਦਾ ਰਹਿਣ ਵਾਲਾ ਸੀ ਅਤੇ ਜ਼ਮੀਨ ਨਾਲ ਸਬੰਧਤ ਮਾਮਲਿਆਂ ਨੂੰ ਲੈ ਕੇ ਵਿਵਾਦ ਵਿਚ ਵੀ ਸੀ। ਮੰਨਿਆ ਜਾ ਰਿਹਾ ਹੈ ਕਿ ਰਾਜੂ ਪਰਮਾਰ ਦੀ ਹੱਤਿਆ ਜ਼ਮੀਨੀ ਵਿਵਾਦ ਕਾਰਨ ਹੋਈ ਹੈ।
ਜਾਣਕਾਰੀ ਅਨੁਸਾਰ ਰਾਜੂ ਪਰਮਾਰ ਨੂੰ ਸੋਮਵਾਰ ਸ਼ਾਮ ਅੰਬਾਮਾਤਾ ਥਾਣਾ ਖੇਤਰ ਦੇ ਰਾਮਪੁਰਾ ਚੌਰਾਹੇ ਨੇੜੇ ਇਕਲਿੰਗ ਨਾਥ ਗਾਰਡਨ ਨੇੜੇ ਦੁਕਾਨ ਤੋਂ ਬਾਹਰ ਬੁਲਾਇਆ ਗਿਆ ਅਤੇ ਬਹੁਤ ਹੀ ਨੇੜਿਓਂ ਉਸ ਦੇ ਸਿਰ ‘ਚ 3 ਗੋਲੀਆਂ ਮਾਰੀਆਂ ਗਈਆਂ।
ਮੌਕੇ ‘ਤੇ ਮੌਜੂਦ ਰਿਸ਼ਤੇਦਾਰਾਂ ਅਤੇ ਹੋਰ ਵਿਅਕਤੀਆਂ ਨੇ ਰਾਜੂ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੜੇ ਹੋਏ ਸਨ। ਕਾਫੀ ਮਸ਼ੱਕਤ ਤੋਂ ਬਾਅਦ ਲਾਸ਼ ਨੂੰ ਮੋਰਚਰੀ ਵਿਚ ਰਖਵਾਇਆ ਜਾ ਸਕਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਐਡੀਸ਼ਨਲ ਐੱਸਪੀ ਚੰਦਰਸ਼ੀਲ ਠਾਕੁਰ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਘਟਨਾ ਬਾਰੇ ਪੁੱਛਗਿੱਛ ਕੀਤੀ। ਇਸ ਦੇ ਨਾਲ ਹੀ ਆਸਪਾਸ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੇ ਗਏ। ਸੀਸੀਟੀਵੀ ਫੁਟੇਜ ‘ਚ ਦੋ ਨੌਜਵਾਨ ਪੈਦਲ ਭੱਜਦੇ ਨਜ਼ਰ ਆ ਰਹੇ ਹਨ, ਅਜਿਹੇ ‘ਚ ਮੁੱਢਲੇ ਤੌਰ ‘ਤੇ ਪੁਲਿਸ ਨੂੰ ਇਨ੍ਹਾਂ ਲੋਕਾਂ ‘ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਖਦਸ਼ਾ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
ਬਜਰੰਗ ਦਲ ਦੇ ਕਾਰਕੁਨ ਦੇ ਸਿਰ ‘ਚ ਮਾਰੀਆਂ 3 ਗੋਲੀਆਂ, ਹੋਈ ਮੌਤ

Comment here