ਅਪਰਾਧਸਿਆਸਤਖਬਰਾਂ

ਬਜਰੰਗ ਦਲੀਆਂ ਨੇ ਫੂਕੀ ਕਾਮ ਸੂਤਰਾ ਕਿਤਾਬ

ਦੁਕਾਨਦਾਰ ਨੂੰ ਦਿੱਤੀ ਦੁਕਾਨ ਸਾੜਨ ਦੀ ਧਮਕੀ

ਅਹਿਮਦਾਬਾਦ-ਬਜਰੰਗ ਦਲ ਦੇ ਮੈਂਬਰਾਂ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਕਿਤਾਬਾਂ ਦੀ ਦੁਕਾਨ ਦੇ ਬਾਹਰ ਕਾਮ ਸੂਤਰਾ ਕਿਤਾਬ ਦੀ ਇੱਕ ਕਾਪੀ ਸਾੜੀ ਤੇ ਵਿਰੋਧ ਕਰਦਿਆਂ ਕਿਹਾ ਕਿ ਇਹ ਕਿਤਾਬ ਹਿੰਦੂ ਦੇਵਤਿਆਂ ਨੂੰ ‘ਅਸ਼ਲੀਲ ਸਥਿਤੀ’  ਵਿੱਚ ਦਿਖਾ ਕੇ ਉਨ੍ਹਾਂ ਦਾ ਅਪਮਾਨ ਕਰਦੀ ਹੈ। ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸਭ ਤੋਂ ਪਹਿਲਾਂ ਕਿਤਾਬਾਂ ਦੀ ਦੁਕਾਨ ਦੇ ਅੰਦਰ ਬਜਰੰਗ ਦਲ ਦੇ ਇੱਕ ਮੈਂਬਰ ਦੇ ਨਾਲ ਬਣਾਇਆ ਸੀ, ਜਿਸਨੇ ਕਿਤਾਬ ਵਿੱਚ ਦ੍ਰਿਸ਼ਟਾਂਤ ਦਿਖਾਉਂਦੇ ਹੋਏ ਦੋਸ਼ ਲਗਾਇਆ  ਕਿ ਇਹ ‘ਹਿੰਦੂ ਦੇਵਤਿਆਂ ਨੂੰ ਅਸ਼ਲੀਲ ਸਥਿਤੀ’ ‘ਚ ਦਿਖਾਉਂਦੇ ਹਨ। ਫਿਰ ਉਹ ਬਾਹਰ ਗਏ ਅਤੇ ਕਿਤਾਬ ਨੂੰ ਅੱਗ ਲਗਾ ਦਿੱਤੀ। ਬਜਰੰਗ ਦਲ ਦੇ ਮੈਂਬਰਾਂ ਨੇ ਬੁੱਕ ਸਟੋਰ ਮਾਲਕ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਕਿਤਾਬ ਦੀ ਵਿਕਰੀ ਜਾਰੀ ਰਹੀ ਤਾਂ ਅਗਲੀ ਵਾਰ ਸਟੋਰ ਸਾੜ ਦਿੱਤਾ ਜਾਵੇਗਾ। ਇਥੇ ‘ਹਰ ਹਰ ਮਹਾਦੇਵ’ ਅਤੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਵੀ ਲਾਏ ਗਏ। ਫਿਲਹਾਲ ਕਿਸੇ ਵੀ ਤਰਾਂ ਦੀ ਕਨੂੰਨੀ ਕਾਰਵਾਈ ਦੀ ਕੋਈ ਜਾਣਕਾਰੀ ਨਹੀ, ਪਰ ਦੁਕਾਨਦਾਰ ਡਰਿਆ ਹੋਇਆ ਹੈ।

Comment here