ਬਚਪਨ ਕਿਤੋਂ ਨਹੀਂ ਮਿਲਦਾ, ਅਕਸਰ ਇਹ ਗੱਲ ਆਖੀ ਜਾਂਦੀ ਹੈ, ਕਿਉਂਕਿ ਬਚਪਨ ਹੀ ਹੈ ਜੋ ਬੇਫਿਕਰਾ ਹੈ। ਜਿਉਂ-ਜਿਉਂ ਅਸੀਂ ਜੀਵਨ ਵਿੱਚ ਵੱਡੇ ਹੁੰਦੇ ਹਾਂ, ਸਾਡੇ ਵਿੱਚ ਇੱਕ ਨਕਲੀਪਨ ਆਉਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਸ਼ਿਸ਼ਟਾਚਾਰ ਵੱਲ ਬਹੁਤ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਹਾਂ ਤੇ ਜੀਵਨ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਦਾ ਅਨੰਦ ਲੈਣਾ ਛੱਡ ਦਿੰਦੇ ਹਾਂ। ਸਾਨੂੰ ਚਿੰਤਾ ਹੋਣ ਲੱਗਦੀ ਹੈ ਕਿ ਜੇਕਰ ਅਸੀਂ ਆਪਣੇ ਮਨ ਦੀ ਕਰਾਂਗੇ ਤਾਂ ਲੋਕ ਇਸ ਬਾਰੇ ਕੀ ਸੋਚਣਗੇ? ਸਿੱਧੇ ਸ਼ਬਦਾਂ ਵਿਚ, ਅਸੀਂ ਆਪਣੇ ਅੰਦਰਲੇ ਬੱਚੇ ਨੂੰ ਮਾਰ ਦਿੰਦੇ ਹਾਂ। ਹਿੰਦੁਸਤਾਨ ਅਖਬਾਰ ਵਿੱਚ ਪ੍ਰਕਾਸ਼ਿਤ ਇੱਕ ਕਾਲਮ ਵਿੱਚ ਹੋਪੋਨੋਪੋਨੋ ਮਾਹਿਰ ਡਾਕਟਰ ਕਰਿਸ਼ਮਾ ਅਹੂਜਾ ਨੇ ਲਿਖਿਆ ਹੈ ਕਿ ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਹਾਂ, ਅਸੀਂ ਜ਼ਿੰਦਗੀ ਦੇ ਗੰਭੀਰ ਹਿੱਸੇ ਵਿੱਚ ਆ ਜਾਂਦੇ ਹਾਂ। ਇਸ ਲਈ ਅਸੀਂ ਮੌਜ-ਮਸਤੀ ਕਰਨਾ ਭੁੱਲ ਜਾਂਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਅੰਦਰਲੇ ਬੱਚੇ ਨੂੰ ਜ਼ਿੰਦਾ ਰੱਖਣਾ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੈ? ਡਾਕਟਰ ਕਰਿਸ਼ਮਾ ਨੇ ਇਸ ਬਾਰੇ ਕੁਝ ਟਿਪਸ ਦਿੱਤੇ ਹਨ। ਉਹ ਕਹਿੰਦੇ ਹਨ ਕਿ ਸਾਡੇ ਲਈ ਚੰਗੀ ਗੱਲ ਇਹ ਹੈ ਕਿ ਅਸੀਂ ਕਿਸੇ ਵੀ ਉਮਰ ਵਿੱਚ ਆਪਣੇ ਅੰਦਰਲੇ ਬੱਚੇ ਨੂੰ ਮੁੜ ਸੁਰਜੀਤ ਕਰ ਸਕਦੇ ਹਾਂ। ਤੁਹਾਨੂੰ ਇਸ ਲਈ ਜ਼ਿਆਦਾ ਕੁੱਝ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਸਿਰਫ਼ ਆਪਣੇ ਅੰਦਰਲੇ ਬੱਚੇ ਦੇ ਨਕਸ਼ੇ-ਕਦਮਾਂ ‘ਤੇ ਚੱਲਣਾ ਹੈ। ਜਦੋਂ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਆਪਣੀ ਕਲਪਨਾ ਦੀ ਵਰਤੋਂ ਕਰ ਸਕਦੇ ਹੋ। ਬੱਚੇ ਸੁਭਾਅ ਤੋਂ ਬਹੁਤ ਉਤਸੁਕ ਹੁੰਦੇ ਹਨ। ਜੇ ਉਹ ਕੁਝ ਨਵਾਂ ਵੇਖਦੇ ਹਨ, ਤਾਂ ਉਹ ਇਸ ਦਾ ਅਨੁਭਵ ਕਰਨਾ ਚਾਹੁੰਦੇ ਹਨ। ਉਨ੍ਹਾਂ ਕੋਲ ਆਪਣੇ ਫੈਸਲਿਆਂ ਨੂੰ ਅਧਾਰ ਬਣਾਉਣ ਲਈ ਕੋਈ ਪਿਛਲਾ ਤਜਰਬਾ ਨਹੀਂ ਹੈ, ਇਸ ਲਈ ਉਹ ਇਹ ਜਾਣਨ ਲਈ ਪ੍ਰਸ਼ਨ ਪੁੱਛਦੇ ਹਨ ਕਿ ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨ। ਇਸ ਲਈ ਤੁਹਾਨੂੰ ਵੀ ਇੱਕ ਬੱਚੇ ਵਾਂਗ ਆਪਣੀ ਜ਼ਿੰਦਗੀ ਬਾਰੇ ਜਾਣਨ ਲਈ ਵਧੇਰੇ ਉਤਸੁਕ ਹੋਣਾ ਚਾਹੀਦਾ ਹੈ। ਬੱਚੇ ਵਾਂਗ ਆਪਣੇ ਅੰਦਰ ਉਤਸੁਕਤਾ ਲਿਆਓ। ਆਪਣੇ-ਆਪ ਨੂੰ ਜਾਂ ਦੂਜਿਆਂ ਨੂੰ ਪ੍ਰਸ਼ਨ ਪੁੱਛ ਕੇ ਹਰ ਰੋਜ਼ ਕੁਝ ਨਵਾਂ ਸਿੱਖਣ ਦਾ ਟੀਚਾ ਰੱਖੋ। ਬੱਚੇ ਹਿੰਮਤ ਵਾਲੇ ਹੁੰਦੇ ਹਨ, ਉਨ੍ਹਾਂ ਨੂੰ ਕੋਈ ਡਰ ਨਹੀਂ ਹੁੰਦਾ ਤੇ ਉਹ ਜੋਖਮ ਲੈਣ ਤੋਂ ਪਿੱਛੇ ਨਹੀਂ ਹਟਦੇ। ਇਹੀ ਕਾਰਨ ਹੈ ਕਿ ਉਹ ਚੱਲਣ, ਭੱਜਣ, ਚੀਜ਼ਾਂ ਨਾਲ ਖੇਡਣ, ਅਜਨਬੀਆਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਭਾਵੇਂ ਉਹ ਨਹੀਂ ਜਾਣਦੇ ਕਿ ਉਨ੍ਹਾਂ ਨਾਲ ਇਹ ਕਿਵੇਂ ਹੋਵੇਗਾ। ਅਸੀਂ ਨਿਸ਼ਚਤ ਤੌਰ ‘ਤੇ ਜੋਖਮ ਲਏ ਬਿਨਾਂ ਜਾਂ ਕੁਝ ਵੱਖਰਾ ਕਰਨ ਤੋਂ ਬਿਨਾਂ ਪੂਰੀ ਤਰ੍ਹਾਂ ਸਿੱਖ ਨਹੀਂ ਸਕਦੇ ਜਾਂ ਜੀ ਨਹੀਂ ਸਕਦੇ। ਇਸ ਲਈ ਜੇ ਤੁਹਾਡੇ ਮਨ ਵਿੱਚ ਕੋਈ ਵਿਚਾਰ ਹੈ ਤਾਂ ਬਹਾਦਰ ਬਣੋ ਤੇ ਉਸ ‘ਤੇ ਕੰਮ ਕਰੋ। ਜੇ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਸੀਂ ਜਿੱਥੇ ਹੋ ਉੱਥੇ ਰਹੋਗੇ। ਪਰ ਜੇ ਤੁਸੀਂ ਆਪਣੇ ਮੰਨ ਦੀ ਕਰੋਗੇ ਤਾਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਸੁਪਨਿਆਂ ਦੀ ਜ਼ਿੰਦਗੀ ਜੀਓ। ਬੱਚੇ ਆਪਣੀ ਊਰਜਾ ਇਸ ਗੱਲ ‘ਤੇ ਬਰਬਾਦ ਨਹੀਂ ਕਰਦੇ ਕਿ ਦੂਸਰੇ ਉਨ੍ਹਾਂ ਬਾਰੇ ਕੀ ਸੋਚਣਗੇ। ਇਸੇ ਲਈ ਉਹ ਬਹੁਤ ਰਚਨਾਤਮਕ ਹੁੰਦੇ ਹਨ। ਉਨ੍ਹਾਂ ਵਿੱਚ ਕੋਈ ਦਿਖਾਵਾ ਨਹੀਂ ਹੁੰਦਾ। ਇਸ ਵਿੱਚ ਸਮਝਣ ਵਾਲੀ ਗੱਲ ਇਹ ਹੈ ਕਿ ਕੋਈ ਸਾਡੇ ਬਾਰੇ ਕੀ ਸੋਚੇਗਾ ਜਾਂ ਕਹੇਗਾ, ਇਹ ਸੋਚ ਕੇ ਜੇ ਅਸੀਂ ਖੁੱਦ ਨੂੰ ਰੋਕ ਲਵਾਂਗੇ ਜਾਂ ਆਪਣੇ ਮਨ ਦੀ ਨਹੀਂ ਨਹੀਂ ਕਰਾਂਗੇ ਤਾਂ ਅਸੀਂ ਇਕ ਜ਼ੰਜੀਰ ਵਿੱਚ ਬੱਝ ਕੇ ਰਹਿ ਜਾਵਾਂਗੇ। ਸੋ ਇਹ ਸੋਚਣਾ ਛੱਡ ਦਿਓ ਕਿ ਦੂਸਰੇ ਕੀ ਸੋਚਣਗੇ, ਇਸ ਨਾਲ ਤੁਹਾਡੇ ਵਿੱਚ ਸਕਾਰਾਤਮਕ ਮਾਨਸਿਕਤਾ ਆਵੇਗੀ।
Comment here