ਅਪਰਾਧਸਿਆਸਤਖਬਰਾਂ

ਬਗਦਾਦ ਬੰਬ ਧਮਾਕੇ ’ਚ ਅੱਠ ਪੁਲਸ ਅਧਿਕਾਰੀਆਂ ਦੀ ਹੋਈ ਮੌਤ

ਬਗਦਾਦ-ਇਥੋਂ ਦੇ ਮੇਜਰ ਜਨਰਲ ਅਬਦੁੱਲਾ ਅਲ-ਅੱਬਾਸੀ ਨੇ ਦੱਸਿਆ ਕਿ ਇਰਾਕ ਦੇ ਉੱਤਰੀ ਸੂਬੇ ਕਿਰਕੁਕ ਵਿੱਚ ਸੜਕ ਕਿਨਾਰੇ ਬੰਬ ਧਮਾਕਾ ਹੋਣ ਕਾਰਨ 8 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਇਕ ਅਤਿਵਾਦੀ ਵੀ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਰਾਜਧਾਨੀ ਬਗਦਾਦ ਤੋਂ ਲਗਭਗ 250 ਕਿਲੋਮੀਟਰ ਦੂਰ ਅਲ-ਰਿਆਦ ਸ਼ਹਿਰ ਨੇੜੇ ਸੜਕ ਕਿਨਾਰੇ ਦੋ ਬੰਬ ਧਮਾਕੇ ਹੋਏ।
ਇਸ ਧਮਾਕੇ ਵਿੱਚ 8 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਮੇਜਰ ਅਲ-ਅੱਬਾਸੀ ਨੇ ਦੱਸਿਆ ਕਿ ਘਟਨਾ ਸਥਾਨ ’ਤੇ ਪਹੁੰਚੇ ਫ਼ੌਜੀ ਬਲਾਂ ਨਾਲ ਆਈ. ਐੱਸ. ਦੇ ਅੱਤਵਾਦੀਆਂ ਨਾਲ ਹੋਏ ਮੁਕਾਬਲੇ ’ਚ ਇਕ ਅੱਤਵਾਦੀ ਮਾਰਿਆ ਗਿਆ। ਇਰਾਕੀ ਸੁਰੱਖਿਆ ਬਲਾਂ ਨੇ ਹਾਲ ਹੀ ਦੇ ਮਹੀਨਿਆਂ ’ਚ ਅੱਤਵਾਦੀਆਂ ’ਤੇ ਸ਼ਿਕੰਜਾ ਕੱਸਣ ਲਈ ਮੁਹਿੰਮ ਸ਼ੁਰੂ ਕੀਤੀ ਹੈ।

Comment here