ਲੰਡਨ-ਬੀਤੇ ਦਿਨੀਂ ਦੱਖਣੀ-ਪੂਰਬੀ ਇੰਗਲੈਂਡ ਦੇ ਬਕਿੰਘਮਸ਼ਾਇਰ ਵਿਚ ਹਿੰਦੂ ਭਾਈਚਾਰੇ ਲਈ ਆਪਣਾ ਪਹਿਲਾ ਸ਼ਮਸ਼ਾਨ ਘਾਟ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ। ਦਰਅਸਲ, ਇਕ ਧਾਰਮਿਕ ਸੰਸਥਾ ਨੇ ਆਪਣੇ ਮੰਦਰ ਨਾਲ ਲੱਗੇ ਇਸ ਢਾਂਚੇ ਲਈ ਅਪੀਲ ਜਿੱਤ ਲਈ ਹੈ। ਬ੍ਰਿਟੇਨ ਦੇ ਯੋਜਨਾ ਨਿਰੀਖਣ ਦਫ਼ਤਰ ਨੇ ਬੀਤੇ ਵੀਰਵਾਰ ਨੂੰ ਅਪੀਲ ਸਵੀਕਾਰ ਕਰ ਲਈ, ਜਿਸਦਾ ਮਤਲਬ ਹੈ ਕਿ ਅਨੁਪਮ ਮਿਸ਼ਨ ਯੂ. ਕੇ. ਨੂੰ ਡੇਨਹਮ ਵਿਚ ਜੈਵ ਵਿਭਿੰਨਤਾ ਵਿਚ ਸੁਧਾਰ ਕਰਦੇ ਹੋਏ ਇਕ ਸ਼ਨਸ਼ਾਨ ਘਾਟ ਬਣਾਉਣ ਦੀ ਜ਼ਰੂਰੀ ਇਜਾਜ਼ਤ ਮਿਲ ਗਈ ਹੈ। ਉਸਾਰੀ ਦਾ ਕੰਮ ਦਿ ਲੀ, ਵੈਸਟਰਨ ਐਵੇਨਿਊ ਵਿਚ ਮਿਸ਼ਨ ਦੇ ਸਵਾਮੀ ਨਾਰਾਇਣ ਮੰਦਰ ਦੇ ਨਾਲ ਹੋਵੇਗਾ ਅਤੇ ਇਹ ਖੇਤਰ ਦੇ ਹਿੰਦੂ, ਸਿੱਖ ਅਤੇ ਜੈਨ ਭਾਈਚਾਰਿਆਂ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਅਨੁਪਮ ਮਿਸ਼ਨ ਦੇ ਅਧਿਆਤਮਿਕ ਗੁਰੂ, ਸਾਹਬਜੀ ਨੇ ਕਿਹਾ, ‘ਅਸੀਂ ਇਸ ਮਹੱਤਵਪੂਰਨ ਫ਼ੈਸਲੇ ਦਾ ਅਤੇ ਬ੍ਰਿਟੇਨ ਦੀ ਹਿੰਦੂ ਆਬਾਦੀ ਦੀ ਸੇਵਾ ਕਰਨ ਲਈ ਅਨੁਪਮ ਮਿਸ਼ਨ ਨੂੰ ਮਿਲੇ ਮੌਕੇ ਦਾ ਸਵਾਗਤ ਕਰਦੇ ਹਾਂ।’
Comment here