ਅਪਰਾਧਸਿਆਸਤਖਬਰਾਂ

ਬਕਾਲਾ ਦੀ ਅਦਾਲਤ ‘ਚ ਅੰਮ੍ਰਿਤਪਾਲ ਦੇ 16 ਸਾਥੀਆਂ ਖਿਲਾਫ ਕੀਤਾ ਚਲਾਨ ਪੇਸ਼

ਅੰਮ੍ਰਿਤਸਰ-ਇਥੋਂ ਦੇ ਦਿਹਾਤੀ ਪੁਲਿਸ ਨੇ ਬਾਬਾ ਬਕਾਲਾ ਦੀ ਅਦਾਲਤ ‘ਚ ਅੰਮ੍ਰਿਤਪਾਲ ਦੇ 16 ਸਾਥੀਆਂ ਖਿਲਾਫ ਚਲਾਨ ਪੇਸ਼ ਕਰ ਦਿੱਤਾ ਹੈ। ਅੰਮ੍ਰਿਤਪਾਲ, ਪਪਲਪ੍ਰੀਤ ਅਤੇ ਚਾਚਾ ਹਰਜੀਤ ਸਿੰਘ ਦੇ ਡਿਬਰੂਗੜ੍ਹ ਹੋਣ ਕਰ ਕੇ ਉਨ੍ਹਾਂ ਖਿਲਾਫ ਬਾਅਦ ‘ਚ ਚਲਾਨ ਪੇਸ਼ ਕੀਤਾ ਜਾਵੇਗਾ। ਖਿਲਚੀਆ ਥਾਣੇ ‘ਚ ਅੰਮ੍ਰਿਤਪਾਲ ਦੇ ਖਿਲਾਫ ਪੁਲਿਸ ਨੇ ਨਾਕਾ ਤੋੜ ਕੇ ਫ਼ਰਾਰ ਹੋਣ ਸਬੰਧੀ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ‘ਚ ਐੱਫਆਈਆਰ ਨੰਬਰ 26/23 ਜੋ ਧਾਰਾ 353 ਅਤੇ ਆਰਮਜ਼ ਐਕਟ ਤਹਿਤ ਦਰਜ ਕੀਤੀ ਗਈ ਸੀ।

Comment here