ਖਬਰਾਂਦੁਨੀਆ

ਬਕਰੀਦ ਤੋਂ ਪਹਿਲਾਂ ਬਗ਼ਦਾਦ ਚ ਬੰਬ ਧਮਾਕਾ

ਕਈ ਲੋਕਾਂ ਦੀ ਮੌਤ, ਇਸਲਾਮਿਕ ਸਟੇਟ ਨੇ ਲਈ ਜਿਮੇਵਾਰੀ

ਬਗ਼ਦਾਦ- ਬਕਰੀਦ ਤੋਂ ਪਹਿਲਾਂ ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਇਕ ਬਜ਼ਾਰ ਵਿਚ ਬੰਬ ਧਮਾਕਾ ਹੋ ਗਿਆ। ਮੁਢਲੀ ਜਾਣਕਾਰੀ ਮੁਤਾਬਕ ਘੱਟੋ ਘੱਟ 25 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਲੋਕ ਜ਼ਖਮੀ ਹੋ ਗਏ। ਇਸ ਧਮਾਕੇ ਵਿਚ ਜਾਨ ਗਵਾਉਣ ਅਤੇ ਜ਼ਖਮੀ ਹੋਣ ਵਾਲਿਆਂ ਵਿਚ ਜ਼ਿਆਦਾਤਰ ਲੋਕ ਬਾਜ਼ਾਰ ਵਿਚ ਈਦ ਦੀ ਖਰੀਦਦਾਦੀ ਕਰਨ ਗਏ ਸੀ। ਪਿਛਲੇ ਛੇ ਮਹੀਨਿਆਂ ਵਿਚ ਇਹ ਬਗਦਾਦ ਵਿਚ ਹੋਇਆ ਸਭ ਤੋਂ ਭਿਆਨਕ ਬੰਬ ਧਮਾਕਾ ਹੈ।ਇਸ ਦੀ ਜ਼ਿੰਮੇਵਾਰੀ ਇਸਲਾਮੀ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਸਮੂਹ ਨੇ ਲਈ ਹੈ। ਪ੍ਰਧਾਨ ਮੰਤਰੀ ਮੁਸਤਫਾ ਅਲ-ਕਦੀਮੀ ਨੇ ਬਾਜ਼ਾਰ ਦੀ ਸੁਰੱਖਿਆ ਲਈ ਜ਼ਿੰਮੇਵਾਰ ਪੁਲਿਸ ਇੰਚਾਰਜ ਦੀ ਗ੍ਰਿਫ਼ਤਾਰੀ ਦੇ ਆਦੇਸ਼ ਦਿੱਤੇ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਰਾਕ ਦੀ ਸਰਕਾਰ ਨੇ ਸਾਲ 2017 ਦੇ ਅਖੀਰ ਵਿਚ ਸੁਨੀ ਮੁਸਲਮਾਨ ਜਿਹਾਦੀ ਸਮੂਹ ਆਈਐਸ ਖਿਲਾਫ਼ ਅਪਣੀ ਜਿੱਤ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਆਈ ਐਸ ਦੀ ਸਲੀਪਰ ਸੈੱਲ ਲਗਾਤਾਰ ਸਰਗਰਮ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਸ਼ਹਿਰ ਦੇ ਬਾਜ਼ਾਰ ਵਿਚ ਇਕ ਕਾਰ ਵਿਚ ਬੰਬ ਧਮਾਕਾ ਹੋਇਆ ਸੀ, ਜਿਸ ਵਿਚ ਚਾਰ ਲੋਕ ਮਾਰੇ ਗਏ। ਆਈ ਐਸ ਨੇ ਇਸ ਹਮਲੇ ਦੀ ਵੀ ਜ਼ਿੰਮੇਵਾਰੀ ਲਈ ਸੀ। ਬਗਦਾਦ ਦੇ ਜਿਸ ਇਲਾਕੇ ਵਿਚ ਇਹ ਧਮਾਕੇ ਹੋਏ ਹਨ, ਉੱਥੇ ਜ਼ਿਆਦਾਤਰ ਸ਼ੀਆ ਮੁਸਲਮਾਨ ਰਹਿੰਦੇ ਹਨ।

Comment here