ਅਪਰਾਧਸਿਆਸਤਖਬਰਾਂ

ਫੜਿਆ ਗਿਆ ਅਨਿਲ ਅਰੋੜਾ, ਗੁਰੂ ਸਾਹਿਬ ਬਾਰੇ ਕੀਤੀ ਸੀ ਗਲਤ ਟਿੱਪਣੀ

ਲੁਧਿਆਣਾ-ਇੱਕ ਖੁਦ ਨੂੰ ਹਿੰਦੂ ਆਗੂ ਕਹਾਉਣ ਵਾਲੇ ਸ਼ਖਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਸ਼ਬਦ ਆਖੇ ਸਨ, ਜਿਸ ਮਗਰੋਂ ਸਿੱਖ ਭਾਈਚਾਰੇ ਵਲੋਂ ਸਖਤ ਇਤਰਾਜ਼ ਜਤਾਉੰਦਿਆਂ ਪੁਲਸ ਕੋਲ ਸ਼ਿਕਾਇਤਾਂ ਕੀਤੀਆਂ ਗਈਆਂ ਹਨ,  ਪਰ ਅਨਿਲ ਅਰੋੜਾ ਨਾਮ ਦਾ ਇਹ ਸ਼ਖਸ ਪੁਲਸ ਕੋਲ ਕੇਸ ਦਰਜ ਹੁੰਦਿਆਂ ਹੀ ਫਰਾਰ ਹੋ ਗਿਆ ਸੀ, ਪਰ ਲੁਧਇਆਣਾ ਪੁਲਸ ਨੇ ਉਸ ਨੂੰ ਜ਼ੀਰਕਪੁਰ ਤੋਂ ਗਿ੍ਰਫ਼ਤਾਰ ਕਰ ਲਿਆ ਹੈ ਤੇ ਉਸ ਨੂੰ ਲੁਧਿਆਣਾ ਲਿਆ ਕੇ ਅਗਲੀ ਕਾਰਵਾਈ ਹੋਵੇਗੀ।  ਇਸ ਦੀ ਪੁਸ਼ਟੀ ਡੀ. ਸੀ. ਪੀ. ਇਨਵੈਸਟੀਗੇਸ਼ਨ ਵਰਿੰਦਰ ਸਿੰਘ ਬਰਾੜ ਵੱਲੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ’ਚ ਅਨਿਲ ਅਰੋੜਾ ਦੀ ਮਦਦ ਕਰਨ ਦੇ ਦੋਸ਼ ’ਚ ਸਪੈਸ਼ਲ ਸੈੱਲ ਦੀ ਟੀਮ ਨੇ ਉਸ ਦੇ ਗੁਆਂਢੀ ਨੂੰ ਗ੍ਰਿਫ਼ਤਾਰ ਕੀਤਾ ਸੀ। ਗੁਆਂਢੀ ’ਤੇ ਦੋਸ਼ ਹੈ ਕਿ ਉਸ ਨੇ 25 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਜਾ ਕੇ ਅਰੋੜਾ ਨੂੰ ਇਕ ਲੱਖ ਰੁਪਏ ਦਿੱਤੇ ਸਨ। ਮੁੰਡੀਆਂ ਕਲਾਂ ਦੀ ਘਈ ਮਾਰਕਿਟ ’ਚ ਸਥਿਤ ਗੁਰੂ ਨਾਨਕ ਨਗਰ ਦੀ ਗਲੀ ਨੰਬਰ ਤਿੰਨ ’ਚ ਰਹਿਣ ਵਾਲੇ ਉਮੇਸ਼ ਕੁਮਾਰ ਗਾਂਧੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਉਸ ਦੀ ਸਟੇਸ਼ਨਰੀ ਦੀ ਦੁਕਾਨ ਹੈ।

Comment here