ਇਸਲਾਮਾਬਾਦ-ਇੱਥੇ ਇਕ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਆਪਣੀ ਪਸੰਦ ਦਾ ਫੌਜ ਮੁਖੀ ਰੱਖਣ ਦੀ ਯੋਜਨਾ ਨਹੀਂ ਬਣਾਈ, ਜਿਵੇਂ ਕਿ ਉਨ੍ਹਾਂ ਦੇ ਵਿਰੋਧੀਆਂ ਨੇ ਦੋਸ਼ ਲਗਾਇਆ ਹੈ।ਖਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪਸੰਦ ਦਾ ਫੌਜ ਮੁਖੀ ਨਿਯੁਕਤ ਕਰਨ ਬਾਰੇ ਕਦੇ ਨਹੀਂ ਸੋਚਿਆ ਸੀ।ਉਸਨੇ ਕਿਹਾ, “ਅੱਲ੍ਹਾ ਮੇਰਾ ਗਵਾਹ ਹੈ।ਮੈਂ ਕਦੇ ਨਹੀਂ ਸੋਚਿਆ ਸੀ ਕਿ ਨਵੰਬਰ ‘ਚ ਫੌਜ ਮੁਖੀ ਕੌਣ ਹੋਵੇਗਾ।ਇਮਰਾਨ ਖਾਨ ਨੂੰ ਆਪਣਾ ਫੌਜ ਮੁਖੀ ਨਿਯੁਕਤ ਕਰਨ ਦੀ ਕੋਈ ਲੋੜ ਨਹੀਂ ਹੈ।” ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਫੌਜ ਮੁਖੀ ਦਾ ਕਾਰਜਕਾਲ ਨਵੰਬਰ 2022 ‘ਚ ਖਤਮ ਹੋਣ ਵਾਲਾ ਹੈ।
Comment here