ਅਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦਾ ਆਯੋਜਨ
ਗੁਲਮਰਗ – 75ਵੇਂ ਆਜ਼ਾਦੀ ਦਿਵਸ ਦੇ ਸਮਾਗਮ ਦੇਸ਼ ਭਰ ਵਿੱਚ ਹੋ ਰਹੇ ਹਨ, ਅਜਿਹੇ ਹੀ ਸਮਾਗਮ ਜੰਮੂ ਕਸ਼ਮੀਰ ਵਿਚ ਵੀ ਆਯੋਜਿਤ ਹੋ ਰਹੇ ਹਨ, ਜਿਹਨਾਂ ਚ ਆਮ ਲੋਕ ਉਤਸ਼ਾਹਿਤ ਹੋ ਕੇ ਸ਼ਾਮਲ ਹੋ ਰਹੇ ਹਨ। ਘਾਟੀ ‘ਚ ਪ੍ਰਸਿੱਧ ਸੈਰ-ਸਪਾਟਾ ਸਥਾਨ ਗੁਲਮਰਗ ਵਿੱਚ ਵੀ ਭਾਰਤੀ ਫ਼ੌਜ ਨੇ ਮੰਗਲਵਾਰ ਨੂੰ 75ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਜੰਮੂ ਕਸ਼ਮੀਰ ‘ਚ ਸਭ ਤੋਂ ਉੱਚਾ ਸੌ ਫੁੱਟ ਰਾਸ਼ਟਰੀ ਝੰਡਾ ਲਹਿਰਾਇਆ। ਇਸ ਤੋਂ ਪਹਿਲਾਂ ਇੱਥੇ ਇੰਨਾ ਉੱਚਾ ਝੰਡਾ ਨਹੀਂ ਲੱਗਾ। ਫ਼ੌਜ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੀ 15 ਅਗਸਤ ਨੂੰ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਇਸ ਵਾਰ ਇੱਥੇ ਹੋਰ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਫ਼ੌਜ ਕਮਾਂਡਰ ਨੇ ਕਿਹਾ ਕਿ ਇਹ ਝੰਡਾ ਉਨ੍ਹਾਂ ਅਣਗਿਣਤ ਕਸ਼ਮੀਰੀਆਂ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦੇ ਹੋਏ ਬਲੀਦਾਨ ਦਿੱਤਾ ਹੈ। ਗੁਲਮਰਗ ‘ਚ ਤਾਇਨਾਤ ਭਾਰਤੀ ਫ਼ੌਜ ਦੇ ਕੈਪਟਨ ਅਕਸ਼ੈ ਸ਼ਾਹ ਨੇ ਦੱਸਿਆ ਕਿ ਕਸ਼ਮੀਰ ਦੇ ਬੱਚਿਆਂ ‘ਚ ਤਿਰੰਗੇ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਉਨ੍ਹਾਂ ਕਿਹਾ,”ਇਹ ਸਾਡੇ ਲਈ ਡਰੀਮ ਪ੍ਰਾਜੈਕਟ ਸੀ ਕਿ ਇੱਥੇ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ ਜਾਵੇ। ਇਹ ਜੰਗਲ ਪੰਜਾਲ ਰੇਂਜ ਦੇ ਕਾਫ਼ੀ ਨੇੜੇ ਹੈ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਵੱਡੀ ਗਿਣਤੀ ‘ਚ ਵੱਡੇ ਸਮਾਰੋਹ ‘ਚ ਹਿੱਸਾ ਲੈਣ ਲਈ ਆ ਰਹੇ ਹਨ। ਉੱਥੇ ਹੀ ਬੱਚਿਆਂ ਨੇ ‘ਜੈ ਹਿੰਦ’ ਦੇ ਨਾਅਰੇ ਲਗਾਏ। ਇਸ ਦੌਰਾਨ ਕਈ ਬੱਚਿਆਂ ਨੇ ਵੱਡੇ ਹੋ ਕੇ ਫ਼ੌਜ ‘ਚ ਸ਼ਾਮਲ ਹੋਣ ਦੀ ਇੱਛਾ ਵੀ ਜਤਾਈ। ਆਮ ਲੋਕ ਵੀ ਮਹੌਲ ਚ ਸ਼ਾਂਤੀ ਛਾਅ ਜਾਣ ਕਰਕੇ ਬੇਹਦ ਖੁਸ਼ ਹਨ।
Comment here