ਸਿਆਸਤਖਬਰਾਂਦੁਨੀਆ

ਫੌਜ ਨਾਲ ਸਰਕਾਰ ਦੇ ਸੰਬੰਧਾਂ ਬਾਰੇ ਇਮਰਾਨ ਦੀ ਸਫਾਈ-ਕਿਹਾ-ਆਲ ਇਜ਼ ਵੈੱਲ

ਇਸਲਾਮਾਬਾਦ- ਕੁਝ ਚਿਰ ਤੋਂ ਇਹ ਮੁੱਦਾ ਵਿਸ਼ਵ ਭਰ ਵਿੱਚ ਸੁਰਖੀਆਂ ਵਿੱਚ ਛਾਇਆ ਰਿਹਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ (ਆਈ.ਐੱਸ.ਆਈ) ਦੇ ਚੀਫ ਦੀ ਨਿਯੁਕਤੀ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਕਾਰਨ ਇੱਥੇ ਫੌਜ ਅਤੇ ਪਾਕਿਸਤਾਨ ਦੀ ਇਮਰਾਨ ਸਰਕਾਰ ਦੇ ਵਿਚਕਾਰ ਸਭ ਅੱਛਾ ਨਹੀ ਰਿਹਾ, ਰਿਸ਼ਤਿਆਂ ਵਿੱਚ ਦਰਾੜ ਪੈ ਗਈ ਹੈ ਅਤੇ ਫੌਜ ਇਮਰਾਨ ਖਾਨ ਦੀ ਸਰਕਾਰ ਨੂੰ ਹਟਾਉਣਾ ਚਾਹੁੰਦੀ ਹੈ।  ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਗੰਭੀਰ ਮਸਲੇ ਤੇ ਲੰਮੀ ਚੁੱਪ ਤੋੜਦਿਆਂ ੇਦੇਸ਼ ਦੀ ਫੌਜ ਦੇ ਨਾਲ ਉਨ੍ਹਾਂ ਦੇ ਰਿਸ਼ਤਿਆਂ ਬਾਰੇ ਸਫਾਈ ਦਿੱਤੀ ਹੈ। ਡਾਨ ਅਖਬਾਰ ਅਨੁਸਾਰ ਖਾਨ ਨੇ ਸੱਤਾਧਾਰੀ ਦਲ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਬੁਲਾਰਿਆਂ ਦੀ ਇਕ ਮੀਟਿੰਗ ‘ਚ ਕਿਹਾ ਕਿ ਫੌਜ ਅਤੇ ਪ੍ਰਸ਼ਾਸਨ ਦੇ ਵਿਚਾਲੇ ਸਬੰਧ ਅਭੂਤਪੂਰਵ ਹਨ। ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤੇ ਫੌਜ ਦੇ ਵਿਚਾਲੇ ਅਸਾਧਾਰਨ ਸੰਬੰਧ ਹਨ ਅਤੇ ਉਨ੍ਹਾਂ ਵਿਚਾਲੇ ਖਟਾਸ ਹੋਣ ਦੇ ਵਿਰੋਧੀ ਧਿਰ ਦਾ ਦੋਸ਼ ਅਧਾਰਹੀਣ ਹੈ। ਅਖਬਾਰ ਮੁਤਾਬਕ ਪ੍ਰਧਾਨ ਮੰਤਰੀ ਖਾਨ ਨੇ ਪਿਛਲੇ ਹਫਤੇ ਇਕ ਪੱਤਰਕਾਰ ਦੇ ਨਾਲ ਹੋਈ ਮੀਟਿੰਗ ‘ਚ ਵੀ ਅਜਿਹੇ ਹੀ ਵਿਚਾਰ ਪ੍ਰਗਟ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਦੇ ਸਹਿਯੋਗੀਆਂ ਦਾ ਸਹਿਯੋਗ ਪ੍ਰਾਪਤ ਕਰ ਰਹੇ ਹਨ ਅਤੇ ਇਹ ਉਮੀਦ ਵੀ ਜਤਾਈ ਕਿ ਸਰਕਾਰ ਆਪਣਾ ਵਰਤਮਾਨ ਪੰਜ ਸਾਲ ਦਾ ਕਾਰਜਕਾਲ ਪੂਰਾ ਕਰ ਲਵੇਗੀ।  ਪਾਕਿਸਤਾਨ ਦੀ ਹੋਂਦ ਤੋਂ ਲੈ ਕੇ ਹੁਣ ਤੱਕ ਇਥੇ ਫੌਜ ਦੀ ਹੀ ਚੱਲਦੀ ਹੈ ਫੌਜ ਦੀ ਮਰਜ਼ੀ ਨਾਲ ਹੀ ਸਰਕਾਰਾਂ ਆਉਂਦੀਆਂ-ਜਾਂਦੀਆਂ ਹਨ। ਇਸ ਤੋਂ ਇਲਾਵਾ ਸੁਰੱਖਿਆ ਅਤੇ ਵਿਦੇਸ਼ ਨੀਤੀ ਨਾਲ ਜੁੜੇ ਫ਼ੈਸਲੇ ਵੀ ਪਾਕਿਸਤਾਨ ਦੀ ਫੌਜ ਹੀ ਲੈਂਦੀ ਹੈ। ਇਮਰਾਨ ਖਾਨ ਦੇ ਸਹਿਯੋਗੀ ਨੇ ਵੀ ਮੂਰੀ ‘ਚ ਕੀਤੇ ਗਏ ਰੈਸਕਿਊ ਆਪਰੇਸ਼ਨ ਨੂੰ ਲੈ ਕੇ ਫੌਜ ਦੀ ਤਾਰੀਫ ਕੀਤੀ ਹੈ।  ਇਸ ਹਿੱਲ ਸਟੇਸ਼ਨ ‘ਚ ਲੋਕ ਬਰਫਬਾਰੀ ‘ਚ ਫਸ ਗਏ ਸਨ ਜਿਸ ਦੇ ਚੱਲਦੇ ਆਕਸੀਜਨ, ਪਾਣੀ ਅਤੇ ਖਾਣੇ ਦੀ ਘਾਟ ਕਾਰਨ 23 ਸੈਲਾਨੀਆਂ ਦੀ ਆਪਣੀਆਂ ਗੱਡੀਆਂ ਦੇ ਅੰਦਰ ਹੀ ਮੌਤ ਹੋ ਗਈ। ਇਸ ਤੋਂ ਬਾਅਦ ਫੌਜ ਨੇ ਬਾਕੀ ਫਸੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਸੀ, ਜਿਸ ਦੀ ਇਮਰਾਨ ਨੇ ਤਾਰੀਫ ਕੀਤੀ ਸੀ।

Comment here