ਬੈਂਕਾਕ-ਮਿਆਂਮਾਰ ਦੇ ਸਗਾਇੰਗ ਖੇਤਰ ਦੇ ਡੋਨੇ ਤਾਵ ਪਿੰਡ ’ਚ ਸੜੀਆਂ ਹੋਈਆਂ ਲਾਸ਼ਾਂ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ, ਜਿਸ ਵਿੱਚ ਉੱਤਰ-ਪੱਛਮੀ ’ਚ ਸਰਕਾਰੀ ਫੌਜੀਆਂ ਨੇ ਫੌਜ ਦੇ ਇਕ ਕਾਫਿਲੇ ’ਤੇ ਕੀਤੇ ਗਏ ਹਮਲੇ ਦਾ ਬਦਲਾ ਲੈਣ ਲਈ ਇਕ ਪਿੰਡ ’ਚ ਛਾਪਾ ਮਾਰ ਕੇ 11 ਲੋਕਾਂ ਨੂੰ ਫੜ ਕੇ ਉਨ੍ਹਾਂ ਦੇ ਹੱਥ ਬੰਨ੍ਹ ਦਿੱਤੇ ਤੇ ਫਿਰ ਉਨ੍ਹਾਂ ਨੂੰ ਜ਼ਿੰਦਾ ਸਾੜ ਦਿੱਤਾ। ਅਜਿਹਾ ਕਿਹਾ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਦਾ ਕਤਲ ਕਰ ਉਨ੍ਹਾਂ ਨੂੰ ਅੱਗ ਲਗਾਉਣ ਤੋਂ ਤੁਰੰਤ ਬਾਅਦ ਹੀ ਉਹ ਤਸਵੀਰਾਂ ਖਿੱਚੀਆਂ ਗਈਆਂ ਸਨ। ਹਾਲਾਂਕਿ ਅਜੇ ਤਕ ਇਨ੍ਹਾਂ ਤਸਵੀਰਾਂ ਤੇ ਵੀਡੀਓ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਬੀਤੇ ਮੰਗਲਵਾਰ ਨੂੰ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ’ਚ 11 ਪਿੰਡ ਵਾਸੀਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ ਕੁਝ ਨੌਜਵਾਨ ਵੀ ਸਨ। ਇਕ ਵਿਅਕਤੀ ਨੇ ਐਸੋਸਿਏਟਿਡ ਪ੍ਰੈੱਸ (ਏਪੀ) ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਹ ਘਟਨਾ ਵਾਲੀ ਥਾਂ ’ਤੇ ਗਿਆ ਸੀ ਅਤੇ ਉਥੇ ਉਸੇ ਤਰ੍ਹਾਂ ਦਾ ਦ੍ਰਿਸ਼ ਸੀ, ਜਿਵੇਂ ਕਿ ਸੁਤੰਤਰ ਮਿਆਂਮਾਰ ਮੀਡੀਆ ਵੱਲੋਂ ਦੱਸਿਆ ਗਿਆ ਹੈ। ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਲਾਕੇ ’ਚ ਉਸ ਦੇ ਫ਼ੌਜੀ ਸਨ। ਮਿਆਂਮਾਰ ਦੀ ਭੂਮੀਗਤ ਰਾਸ਼ਟਰੀ ਯੂਨਿਟੀ ਗਵਰਨਮੈਂਟ ਨੇ ਡੋਨੇ ਤਾਵ ਇਲਾਕੇ ’ਚ ਹੋਏ ਕਤਲ ਦੀ ਨਿੰਦਾ ਕੀਤੀ ਹੈ। ਇਹ ਸੰਗਠਨ ਆਪਣੇ ਆਪ ਨੂੰ ਫੌਜੀ ਸਰਕਾਰ ਦੀ ਥਾਂ ਦੇਸ਼ ਦੀ ਬਦਲਵੀਂ ਸਰਕਾਰ ਦੱਸਦਾ ਹੈ।
ਸੰਗਠਨ ਦੇ ਬੁਲਾਰੇ ਸਾਸਾ ਨੇ ਕਿਹਾ ਕਿ ਫੌਜੀ ਕਾਫਿਲੇ ’ਤੇ ਸੜਕ ਕਿਨਾਰੇ ਬੰਬ ਨਾਲ ਹਮਲਾ ਕੀਤਾ ਗਿਆ ਸੀ ਅਤੇ ਫੌਜੀਆਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਪਹਿਲਾਂ ਡੋਨ ਤਾਵ ’ਤੇ ਗੋਲੀਬਾਰੀ ਕੀਤੀ, ਫਿਰ ਪਿੰਡ ’ਤੇ ਹਮਲਾ ਕੀਤਾ ਅਤੇ ਫਿਰ ਜੋ ਵੀ ਸਾਹਮਣੇ ਆਇਆ, ਉਸ ਨੂੰ ਫੜ ਲਿਆ। ਉਨ੍ਹਾਂ ਦੱਸਿਆ ਕਿ ਮਾਰੇ ਗਏ ਲੋਕਾਂ ਦੀ ਉਮਰ 14 ਤੋਂ 40 ਸਾਲ ਦੇ ਵਿਚਕਾਰ ਹੈ। ਜੇਕਰ ਇਸ ਘਟਨਾ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਫਰਵਰੀ ’ਚ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਨੂੰ ਬੇਦਖਲ ਕਰਕੇ ਫੌਜ ਨੇ ਸੱਤਾ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਦੇਸ਼ ’ਚ ਹਿੰਸਕ ਕਾਰਵਾਈ ਦੀ ਇਹ ਇਕ ਹੋਰ ਉਦਾਹਰਣ ਹੋਵੇਗੀ। ਤਖਤਾਪਲਟ ਸ਼ੁਰੂ ’ਚ ਅਹਿੰਸਕ ਸੜਕਾਂ ਦੇ ਪ੍ਰਦਰਸ਼ਨਾਂ ਜ਼ਰੀਏ ਕੀਤਾ ਗਿਆ ਸੀ ਪਰ ਪੁਲਸ ਅਤੇ ਫੌਜੀਆਂ ਵੱਲੋਂ ਸਵੈ-ਰੱਖਿਆ ’ਚ ਹਥਿਆਰ ਚੁੱਕਣ ਵਾਲੇ ਪ੍ਰਦਰਸ਼ਨਕਾਰੀਆਂ ਤੇ ਫੌਜੀ ਸ਼ਾਸਨ ਦੇ ਵਿਰੋਧੀਆਂ ’ਤੇ ਭਿਆਨਕ ਤਾਕਤ ਦੀ ਵਰਤੋਂ ਕਰਨ ਨਾਲ ਹਿੰਸਾ ਭੜਕ ਗਈ। ਚਸ਼ਮਦੀਦਾਂ ਨੇ ਏ. ਪੀ. ਨੂੰ ਦੱਸਿਆ ਕਿ ਮੰਗਲਵਾਰ ਸਵੇਰੇ 11 ਵਜੇ ਦੇ ਕਰੀਬ 50 ਸਿਪਾਹੀ ਪਿੰਡ ਪਹੁੰਚੇ ਅਤੇ ਉਨ੍ਹਾਂ ਸਾਰਿਆਂ ਨੂੰ ਫੜ ਲਿਆ, ਜੋ ਭੱਜਣ ’ਚ ਅਸਫਲ ਰਹੇ। ਕਿਸਾਨ ਹੋਣ ਦਾ ਦਾਅਵਾ ਕਰਨ ਵਾਲੇ ਚਸ਼ਮਦੀਦ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, ‘‘ਉਨ੍ਹਾਂ ਨੇ 11 ਬੇਕਸੂਰ ਪਿੰਡ ਵਾਸੀਆਂ ਨੂੰ ਗ੍ਰਿਫਤਾਰ ਕੀਤਾ ਸੀ।’’ਉਸ ਨੇ ਦੱਸਿਆ ਕਿ ਫੜੇ ਗਏ ਲੋਕ ਸਥਾਨਕ ਤੌਰ ’ਤੇ ਸੰਗਠਿਤ ਪੀਪਲਜ਼ ਡਿਫੈਂਸ ਫੋਰਸ ਦੇ ਮੈਂਬਰ ਨਹੀਂ ਸਨ, ਜਿਨ੍ਹਾਂ ਦੀ ਕਈ ਵਾਰ ਫੌਜੀਆਂ ਨਾਲ ਝੜਪ ਹੋ ਚੁੱਕੀ ਹੈ।
ਫੌਜ ਦੇ ਕਾਫਿਲੇ ’ਤੇ ਹਮਲਾ ਕਰਨ ਵਾਲਿਆਂ ਨੂੰ ਫੌਜੀਆਂ ਨੇ ਜ਼ਿੰਦਾ ਸਾੜਿਆ

Comment here