ਖਬਰਾਂ

ਫੌਜ ਦਾ ਹੈਲੀਕਾਪਟਰ ਰਣਜੀਤ ਸਾਗਰ ਡੈਮ ਚ ਡਿੱਗਿਆ, ਸਵਾਰ ਲਾਪਤਾ

ਪਠਾਨਕੋਟ-ਅੱਜ ਸਵੇਰੇ ਸਵਾ ਕੁ ਦਸ ਵਜੇ ਫੌਜ ਦਾ ਇੱਕ ਹੈਲੀਕਾਪਟਰ ਕ੍ਰੈਸ਼ ਹੋ ਕੇ ਗੋਤੇ ਖਾਂਦੇ ਹੋਏ ਸਿੱਧਾ ਰਣਜੀਤ ਸਾਗਰ ਡੈਮ ’ਚ ਡਿੱਗ ਗਿਆ। ਇਸ ‘ਚ ਪਾਇਲਟ ਸਮੇਤ ਤਿੰਨ ਜਵਾਨ ਮੌਜੂਦ ਸਨ, ਜੋ ਲਾਪਤਾ ਹੋ ਗਏ ਹਨ। ਹੈਲੀਕਾਪਟਰ ਦਾ ਕੁਝ ਮਲਬਾ ਪਾਣੀ ‘ਚ ਤੈਰਦਾ ਨਜ਼ਰ ਆਇਆ, ਪਰ ਪਾਇਲਟ ਤੇ ਜਵਾਨਾਂ ਦਾ ਕੁਝ ਪਤਾ ਨਹੀਂ ਚੱਲ ਪਾਇਆ। ਪੁਲਿਸ ਤੇ ਪ੍ਰਸ਼ਾਸਨਿਕ ਅਮਲਾ ਮੌਕੇ ’ਤੇ ਪਹੁੰਚ ਗਿਆ ਹੈ। ਸੈਨਾ ਦਾ ਜਵਾਨ ਵੀ ਮੌਕੇ ’ਤੇ ਪਹੁੰਚ ਗਏ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹੈ। ਫ਼ੌਜ ਦੇ ਏਵਨ ਸਕਵਾਡ੍ਰਨ ਦੇ ਇਸ ਹੈਲੀਕਾਪਟਰ ਨੇ ਮਾਮੂਨ ਕੈਂਟ ਤੋਂ ਉਡਾਣ ਭਰੀ ਸੀ। ਰਣਜੀਤ ਸਾਗਰ ਡੈਮ ਦੇ ਨੇੜੇ ਇਹ ਪਹਾੜੀ ਨਾਲ ਟਕਰਾ ਗਿਆ ਅਤੇ ਸਿੱਧਾ ਡੈਮ ’ਚ ਜਾ ਸਮਾਇਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।

Comment here