ਯਰੂਸ਼ਲਮ-ਇਜ਼ਰਾਇਲੀ ਫੌਜੀਆਂ ਨੇ ਬੀਤੀ ਸ਼ਨੀਵਾਰ ਰਾਤ ਨੂੰ ਉੱਤਰੀ ਵੈਸਟ ਬੈਂਕ ‘ਚ ਛਾਪੇਮਾਰੀ ਦੀ ਕਾਰਵਾਈ ਦੌਰਾਨ ਇਕ ਸ਼ੱਕੀ ਫਿਲਸਤੀਨੀ ਬੰਦੂਕਧਾਰੀ ਨੂੰ ਮਾਰ ਸੁੱਟਿਆ ਹੈ। ਇਜ਼ਰਾਇਲੀ ਅਤੇ ਫਿਲਸਤੀਨੀ ਮੀਡੀਆ ‘ਚ ਪ੍ਰਕਾਸ਼ਿਤ ਖ਼ਬਰਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਜ਼ਰਾਇਲੀ ਫੌਜੀਆਂ ਨੇ ਕਿਹਾ ਕਿ ਨਬਲਸ ਸ਼ਹਿਰ ਦੇ ਨੇੜੇ ਉਸ ਦੇ ਫੌਜੀ ਕਾਰਵਾਈ ਕਰ ਰਹੇ ਸਨ ਉਦੋਂ ਕਾਰ ਅਤੇ ਮੋਟਰਸਾਈਕਲ ‘ਤੇ ਸਵਾਰ ਹਥਿਆਰਬੰਦ ਲੋਕਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸਥਾਨਕ ਚਰਮਪੰਥੀ ਗਰੁੱਪ ‘ਡੇਨ ਆਫ ਲਾਇਨਸ’ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਮੈਂਬਰ ਸਈਦ ਅਲ ਕੁਨੀ ‘ਕਬਜ਼ਾ ਕਰਨ ਵਾਲੇ ਬਲਾਂ ਦੇ ਨਾਲ ਝੜਪ’ ‘ਚ ਮਾਰਿਆ ਗਿਆ ਹੈ।
ਵਰਣਨਯੋਗ ਹੈ ਕਿ ਇਜ਼ਰਾਇਲ ‘ਚ ਸਾਲ ਦੀ ਸ਼ੁਰੂਆਤ ‘ਚ ਫਿਲਸਤੀਨੀ ਵਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਇਜ਼ਰਾਇਲੀ ਫੌਜੀ ਉੱਤਰੀ ਵੈਸਟ ਬੈਂਕ ‘ਚ ਲਗਾਤਾਰ ਰਾਤ ਨੂੰ ਛਾਪੇਮਾਰੀ ਦੀ ਕਾਰਵਾਈ ਕਰ ਰਹੇ ਹਨ।
ਫੌਜੀਆਂ ਨੇ ਫਿਲਸਤੀਨੀ ਚਰਮਪੰਥੀ ਕੀਤਾ ਢੇਰ

Comment here