ਸਿਆਸਤਖਬਰਾਂਦੁਨੀਆ

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਨੇ ਟਰੂਡੋ ਦੇ ਬਿਆਨ ਦੀ ਕੀਤੀ ਪ੍ਰਸ਼ੰਸਾ

ਲੰਡਨ-ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਬਿਆਨ ਨੂੰ ਲੈਕੇ ਸਿਆਸਤ ਗਰਮ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਦਿੱਤੇ ਬਿਆਨ ਦੀ ਹਾਰਦਿਕ ਪ੍ਰਸ਼ੰਸਾ ਕੀਤੀ ਗਈ ਹੈ। ਕੈਨੇਡਾ ਸਰਕਾਰ ਨੇ ਅਧਿਕਾਰਤ ਤੌਰ ‘ਤੇ ਭਾਰਤ ਸਰਕਾਰ ਨੂੰ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜ਼ਿੰਮੇਵਾਰ ਦੱਸ ਕੇ ਭਾਰਤ ਨੂੰ ਗਲੋਬਲ ਆਰਡਰ ਵਿੱਚ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ। ਜਸਟਿਨ ਟਰੂਡੋ ਦੇ ਬਿਆਨ ਨਾਲ ਇਸ ਗੱਲ ‘ਤੇ ਪੱਕੀ ਤਰਾਂ ਮੋਹਰ ਲੱਗ ਗਈ ਕਿ ਭਾਰਤੀ ਸਟੇਟ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਵੀ ਮਾਰ (ਸ਼ਹੀਦ) ਰਹੀ ਹੈ। ਸਿੱਖਾਂ ਦਾ ਵੱਖਰੇ ਰਾਜ ਦਾ ਦਾਅਵਾ ਦੁਨੀਆ ਭਰ ਵਿੱਚ ਪੂਰੀ ਤਰਾਂ ਮਜ਼ਬੂਤ ਹੋ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਕਨਿਸ਼ਕ ਕਾਂਡ ਵਰਗੇ ਹੋਰ ਕਤਲੇਆਮ ਕਰਵਾਉਣ ਵਿੱਚ ਵੀ ਭਾਰਤ ਸਰਕਾਰ ਦਾ ਹੱਥ ਸਾਹਮਣੇ ਆਵੇਗਾ। ਕੈਨੇਡਾ ਦੀ ਪਾਰਲੀਮੈਂਟ ਜਸਟਿਨ ਟਰੂਡੋ ਨੇ ਭਾਰਤੀ ਸਟੇਟ ਦੇ ਪਾਪਾਂ ਦਾ ਭਾਂਡਾ ਸ਼ਰੇਆਮ ਦੁਨੀਆ ਭਰ ਵਿੱਚ ਭੰਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁੱਖੀ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਹਰਮੀਤ ਸਿੰਘ ਪੀ.ਐੱਚ. ਡੀ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਨ੍ਹਾਂ ਕਾਤਲਾਂ ਪਿੱਛੇ ਵੀ ਭਾਰਤ ਸਰਕਾਰ ਅਤੇ ਇਸ ਦੀਆਂ ਏਜੰਸੀਆਂ ਹਨ। ਪਾਕਿਸਤਾਨ ਸਰਕਾਰ ਨੂੰ ਇਹ ਸੱਚ ਕੈਨੇਡਾ ਸਰਕਾਰ ਵਾਂਗ ਸ਼ਰੇਆਮ ਬੋਲ ਕੇ ਭਾਰਤ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ ਖ਼ਿਲਾਫ਼ ਕੈਨੇਡਾ ਤੋਂ ਉੱਠੀ ਸੱਚ ਦੀ ਇਸ ਲਹਿਰ ਦਾ ਹਮਸਫਰ ਬਣਨ ਦੀ ਬੇਹੱਦ ਜ਼ਰੂਰਤ ਹੈ।

Comment here