ਅਪਰਾਧਦੁਨੀਆਵਿਸ਼ੇਸ਼ ਲੇਖ

ਫੇਸਬੁੱਕ ਤੇ ਅਸ਼ਲੀਲ ਮੈਸਜ ਤੋਂ ਬਚੋ

ਦਿਨੋਂ ਦਿਨ ਵੱਧ ਰਹੇ ਭਿ੍ਰਸ਼ਟਾਚਾਰ ਵਿੱਚ ਇਕ ਵਖਰੀ ਤਰਾਂ ਦਾ ਅਤੇ ਨਵੀਂ ਹੀ ਕਿਸਮ ਦਾ ਭਿ੍ਰਸ਼ਟਾਚਾਰ ਪੈਦਾ ਕੀਤਾ ਜਾ ਰਿਹਾ ਹੈ। ਪਹਿਲਾ ਹੀ ਸਾਡੇ ਨੌਜਵਾਨਾਂ ਨੂੰਕਦੇ ਨਸ਼ਿਲੀਆਂ ਦਵਾਈਆਂ ਤੇ, ਕਦੇ ਨਸ਼ਿਆਂ ਤੇ, ਕਦੇ ਝੂਠੇ ਕੇਸਾਂ ਵਿੱਚ ਫਸਾਈਆਂ ਜਾਂਦਾ ਹੈ। ਕੁਝ ਦੇਹ ਵਪਾਰ ਕਰਨ ਵਾਲਿਆਂ ਕੁੜੀਆਂ ਫੇਸਬੁੱਕ ਤੇ ਤੁਹਾਡੀ ਲੱਗੀ ਤਸਵੀਰ ਦੇਖ ਕੇ ਫਰੈਂਡ ਰੇਕੁਐਸਟ ਭੇਜਦਿਆਂ ਹਨ। ਤੁਸੀਂ ਜਵਾਬ ਦਿਓ ਜਾ ਨਾ ਵੀ ਦਿਓ, ਕੁਝ ਹੀਘੰਟਿਆ ਬਾਅਦ ਉਹ ਤੁਹਾਡੀ ਤਸਵੀਰ ਨਾਲ ਤੁਹਾਡੀ ਹੀ ਅਸ਼ਲੀਲ ਫ਼ਿਲਮ ਬਣਾਕੇ ਤੁਹਾਨੂੰ ਮੈਸਜ ਭੇਜ ਦਿੰਦਿਆਂ ਹਨ। ਨਾਲ ਹੀ ਇਹ ਧਮਕੀ ਵੀ ਦਿੰਦਿਆਂਹਨ ਕਿ ਇਹ ਫਿਲਮ ਉਸਨੇ ਤੁਹਾਡੇ ਸਾਰੇ ਫੇਸਬੁੱਕ ਦੋਸਤਾਂ ਨੂੰ ਭੇਜ ਦਿਤੀ ਹੈ। ਅਸੀਂ ਪੰਜਾਬੀ ਇਹ ਭਲੀ-ਭਾਂਤ ਜਾਣਦੇ ਹਾਂ ਕਿ ਗੱਲ ਜਦੋ ਆਪਣੀ ਇੱਜ਼ਤ ਅਤੇਆਪਣੇ ਦੋਸਤ ਮਿੱਤਰਾ ਰਿਸ਼ਤੇਦਾਰਾਂ ਦੀ ਆਉਂਦੀ ਹੈ ਤਾਂ ਇਨਸਾਨ ਦਾ ਡਰ ਜਾਣਾ ਸੁਭਾਵਿਕ ਹੈ । ਫ਼ੇਰ ਉਹ ਕੁੜੀ ਤੁਹਾਡੇ ਕੋਲੋਂ ਫ਼ਿਲਮ ਨੂੰ ਨਸ਼ਟ ਕਰਨ ਦੀ ਭਾਰੀ ਕੀਮਤ (ਪੈਸੇ) ਮੰਗਦੀ ਹੈ ।
ਬਹੁਤ ਸਾਰੇ ਵੀਰਾ ਨੇ ਇਸ ਜੰਜਾਲ ਵਿੱਚ ਫਸਣ ਤੇ ਪੈਸੇ ਦਿੱਤੇ ਵੀ ਹਨ, ਕੁਝ ਮਾਈਗ੍ਰੇਨ ਵਰਗੀ ਬਿਮਾਰੀ ਦਾ ਸ਼ਿਕਾਰ ਵੀ ਹੋਏ ਹਨ, ਕੁਝ ਨੇ ਆਤਮਹੱਤਿਆ ਵੀਕੀਤੀ ਹੈ। ਇਸ ਸਮੱਸਿਆ ਦਾ ਨਾ ਕੇਵਲ ਨੌਜੁਆਨ ਸਗੋਂ 60-70 ਸਾਲ ਦੇ ਬਜ਼ੁਰਗ ਵੀ ਸ਼ਿਕਾਰ ਹੋ ਰਹੇ ਹਨ । ਕੁਝ ਮੁੰਡੇ ਵੀ ਹਨ ਜੋ ਕੁੜੀਆਂ ਜਾ ਔਰਤਾਂ ਨੂੰ ਵੀਡੀਉ ਕਾਲ ਕਰਕੇ ਫੈਸਬੁਕ ਤੇ ਫਸਾਉਂਦੇ ਹਨ ਤੇ ਬਲੈਕ ਮੇਲ ਕਰਦੇ ਹਨ।
ਤਾਜਾ ਮਾਮਲਾ ਦੁਬਈ ਵਿੱਚ ਵਸਦੇ ਇੱਕ ਪੰਜਾਬੀ ਵੀਰ ਦੇ ਫ਼ਰਾਹਾ ਲੈ ਕੇ ਆਪਣੀ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਇਸ ਤਰਾਂ ਦੇ ਜੰਜਾਲ ਵਿੱਚਫਸ ਚੁੱਕਾ ਸੀ। ਇਹ ਵਪਾਰ ਕਰਨ ਵਾਲੀਆਂ ਕੁੜੀਆਂ/ਮੁੰਡੇ ਹਿੰਦੀ ਜਾ ਪੰਜਾਬੀ ਵਿੱਚ ਹੀ ਮੈਸਜ ਕਰਦੇ ਹਨ ।
ਮੈਨੂੰ ਅੱਜ ਮੇਰੇ ਦੋ ਫੇਸਬੁੱਕ ਵੀਰਾ ਦਾ ਦੋ ਵੱਖਵੱਖ ਦੇਸ਼ਾਂ ਤੋਂ ਫ਼ੋਨ ਆਇਆ, ਜੋ ਇਸ ਜੰਜਾਲ ਵਿੱਚ ਫਸ ਹੀ ਜਾਣ ਵਾਲੇ ਸੀ ।
ਇਹਨਾਂ ਵਿੱਚੋਂ ਇੱਕ ਵੀਰ ਇਟਲੀ, ਦੂਜਾ ਅਮਰੀਕਾ ਦਾ ਰਹਿਣ ਵਾਲਾ ਹੈ। ਇਹਨਾਂ ਵੀਰਾ ਨੇ ਮੈਨੂੰ ਇਸ ਲਈ ਦੱਸਿਆ ਕਿਉਂਕਿ ਉਸ ਕੁੜੀ ਨੇ ਉਹਨਾਂ ਨੂੰ ਇਕ ਸਕਰੀਨ ਸ਼ਾਟ ਤਸਵੀਰ ਭੇਜੀ ਜਿਸ ਵਿੱਚ ਉਹਨਾਂ ਦੀ ਅਸ਼ਲੀਲ ਫ਼ਿਲਮ ਮੈਨੂੰ ਵੀ ਭੇਜੀ ਗਈ ਹੈ ਕਿਹਾ ਸੀ।
ਪਹਿਲਾ ਇੱਕ ਦੇ ਕਹਿਣ ਤੇ ਮੈਨੂੰ ਵਿਸ਼ਵਾਸ ਨਹੀਂ ਹੋਰਿਹਾ ਸੀ, ਪਰ ਜਦੋ ਦੂਜੇ ਨੇ ਵੀ ਉਹੀ ਪਰੇਸ਼ਾਨੀ ਦੱਸੀ ਤਾਂ ਮੇਰਾ ਭੁਲੇਖਾ ਵਿਸ਼ਵਾਸ ਵਿੱਚ ਬਦਲ ਗਿਆ।
ਕਿਰਪਾ ਕਰਕੇ ਜੋ ਵੀ ਇਸ ਪੋਸਟ ਨੂੰ ਪੜ੍ਹੇ ਉਹ ਆਪਣੇ ਆਲੇ ਦੁਆਲੇ ਆਪਣੇ ਮਿੱਤਰਾ ਦੋਸਤਾ, ਭੈਣ-ਭਰਾਵਾਂ ਸਭ ਨੂੰ ਸੁਚੇਤ ਕਰੋ ਜੀ। ਤਾਕੀ ਕੋਈ ਹੋਰ ਇਸਮਾੜੇ ਜੰਜਾਲ ਵਿੱਚ ਫਸਣ ਤੋਂ ਬਚ ਜਾਵੇ । ਆਸ਼ਾ ਹੈ ਸਾਰੇ ਆਪਣਾ ਫ਼ਰਜ਼ ਸਮਝ ਕੇ ਇਸ ਨਵੀਂ ਕਿਸਮ ਦੇ ਵੱਧ ਰਹੇ ਭਿ੍ਰਸ਼ਟਾਚਾਰ ਨੂੰ ਰੋਕਣ ਲਈ ਸਾਥ ਦੇਵੋਗੇ।
ਜਿਸ ਨੂੰ ਤੁਸੀਂ ਜਾਣਦੇ ਨਹੀਂ ਕਦੇ ਵੀ ਉਸ ਦੀ ਮੈਸੇਜਰ ਤੇ ਕਾਲ ਨਾ ਲਉ ਤੇ ਨਾ ਫੈਸਬੁਕ ਦੋਸਤ ਬਣਾਉ। ਜਨਤਾ ਬੈਠ ਕੇ ਆਡ ਜਾ ਮੋਟਰ ਤੇ ਦੱਸਦੇ ਕਨੇਡਾ/ ਅਮਰੀਕਾ ਦੇ ਵੱਡੇ ਕਾਰੋਬਾਰੀ ਹਨ। ਬਹੁਤੇ ਲੋਕਾ ਦਾ ਨਾਮ ਜਾ ਫੋਟੋ ਨਕਲੀ ਹੁੰਦੀ ਹੈ, ਇੱਥੋਂ ਤੱਕ ਵੀ ਮਰੀ ਜ਼ਮੀਰ ਦੇ ਲੋਕ ਹੁੰਦੇ ਹਨ ਕਰਦੇ ਇਹ ਛਾਣ ਬੂਰਾ ਇਕੱਠਾਤੇ ਦੱਸਦੇ ਯੂ ਐਸ ਏ ਆਰਮੀ/ਪੁਲਿਸ ਹਨ । ਬਹਿਸ ਜਾ ਵਿਵਾਦ ਨਾਲ਼ੋਂ ਬਲੋਕ ਕਰਨਾ ਚੰਗਾ।

-ਸਰਬਜੀਤ ਸਿੰਘ ਜਰਮਨੀ

Comment here