ਨਿਊਯਾਰਕ-ਨਿਊਯਾਰਕ ਟਾਈਮਜ਼ ਵਿਚ ਪ੍ਰਕਾਸ਼ਿਤ ਖਬਰ ਅਨੁਸਾਰ ਸੋਸ਼ਲ ਮੀਡੀਆ ਦੇ ਖੋਜਕਰਤਾਵਾਂ ਨੇ ਦੱਸਿਆ ਹੈ ਕਿ ਅਜਿਹੇ ਸਮੂਹ ਅਤੇ ਪੇਜ਼ ਹਨ ਜੋ ਗੁਮਰਾਹਕੁੰਨ, ਭੜਕਾਊ ਅਤੇ ਮੁਸਲਿਮ ਵਿਰੋਧੀ ਸਮਗਰੀ ਨਾਲ ਭਰੇ ਹੋਏ ਹਨ। ਖ਼ਬਰ ਅਨੁਸਾਰ ਫੇਸਬੁੱਕ ਖੋਜਕਰਤਾਵਾਂ ਨੇ ਫਰਵਰੀ 2019 ਵਿਚ ਇਹ ਦੇਖਣ ਲਈ ਨਵੇਂ ਉਪਭੋਗਤਾ ਅਕਾਊਂਟ ਬਣਾਏ ਕਿ ਕੇਰਲਾ ਦੇ ਨਿਵਾਸੀ ਲਈ ਸੋਸ਼ਲ ਮੀਡੀਆ ਵੈਬਸਾਈਟ ਕਿਵੇਂ ਦਿਖਾਈ ਦਿੰਦੀ ਹੈ।
ਨਿਊਯਾਰਕ ਟਾਈਮਜ਼ ਅਤੇ ਐਸੋਸੀਏਟਡ ਪ੍ਰੈਸ ਸਮੇਤ ਸਮਾਚਾਰ ਸੰਗਠਨਾਂ ਦੇ ਸਮੂਹ ਨੂੰ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਅੰਦਰੂਨੀ ਦਸਤਾਵੇਜ਼ ਦਰਸਾਉਂਦੇ ਹਨ ਕਿ ਕੰਪਨੀ ਆਪਣੇ ਸਭ ਤੋਂ ਵੱਡੇ ਬਾਜ਼ਾਰ ਵਿਚ ਗੁੰਮਰਾਹਕੁੰਨ ਸੂਚਨਾ, ਨਫ਼ਰਤ ਭਰੇ ਭਾਸ਼ਣ ਅਤੇ ਹਿੰਸਾ ਦਾ ਜਸ਼ਨ ਮਨਾਉਣ ਵਾਲੀ ਸਮਗਰੀ ਨਾਲ ਸੰਘਰਸ਼ ਕਰ ਰਹੀ ਹੈ। ਫੇਸਬੁੱਕ ਦੀ ਰਿਪੋਰਟ ਦੇ ਹਵਾਲੇ ਤੋਂ ਨਿਊਯਾਰਕ ਟਾਈਮਜ਼ ਨੇ ਦੱਸਿਆ ਕਿ ਭਾਰਤ ਵਿਚ ਮਾਨਤਾ ਪ੍ਰਾਪਤ 22 ਭਾਸ਼ਾਵਾਂ ਵਿੱਚੋਂ ਸਿਰਫ਼ ਪੰਜ ਭਾਸ਼ਾਵਾਂ ਵਿਚ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਧਾਰ ’ਤੇ ਸਮੱਗਰੀ ਦਾ ਵਿਸ਼ਲੇਸ਼ਣ ਕਰਨ ਦੀ ਸਹੂਲਤ ਹੈ, ਪਰ ਇਨ੍ਹਾਂ ਵਿਚ ਹਿੰਦੀ ਅਤੇ ਬੰਗਾਲੀ ਭਾਸ਼ਾ ਹੁਣ ਤੱਕ ਸ਼ਾਮਲ ਨਹੀਂ ਹੈ।
ਅਖ਼ਬਾਰ ਅਨੁਸਾਰ ਅਗਲੇ ਤਿੰਨ ਹਫ਼ਤਿਆਂ ਲਈ ਅਕਾਊਂਟ ਨੂੰ ਆਮ ਨਿਯਮਾਂ ਅਨੁਸਾਰ ਚਲਾਇਆ ਗਿਆ। ਸਮੂਹਾਂ ਨਾਲ ਜੁੜਨ, ਵੀਡੀਓ ਅਤੇ ਸਾਈਟ ਦੇ ਨਵੇਂ ਪੇਜ਼ ਨੂੰ ਦੇਖਣ ਲਈ ਫੇਸਬੁੱਕ ਦੇ ਐਲਗੋਰਿਦਮ ਵੱਲੋਂ ਕੀਤੀਆਂ ਗਈਆਂ ਸਾਰੀਆਂ ਸਿਫ਼ਾਰਸ਼ਾਂ ਦੀ ਪਾਲਣਾ ਕੀਤਾ ਗਈ ਸੀ। ਨਤੀਜੇ ਵਜੋਂ ਉਪਭੋਗਤਾ ਦੇ ਸਾਹਮਣੇ ਨਫ਼ਰਤ ਭਰੇ ਭਾਸ਼ਣ, ਗੁੰਮਰਾਹਕੁੰਨ ਸੂਚਨਾ ਅਤੇ ਹਿੰਸਾ ’ਤੇ ਜਸ਼ਨਾਂ ਮਨਾਉਣ ਦਾ ਹੜ੍ਹ ਆ ਗਿਆ, ਜਿਸ ਦਾ ਦਸਤਾਵੇਜੀਕਰਨ ਫੇਸਬੁੱਕ ਨੇ ਆਪਣੀ ਅੰਦਰੂਨੀ ਰਿਪੋਰਟ ਵਿਚ ਕੀਤਾ ਅਤੇ ਉਸ ਮਹੀਨੇ ਦੇ ਅੰਤ ਵਿਚ ਸੰਬੰਧਿਤ ਰਿਪੋਰਟ ਪ੍ਰਕਾਸ਼ਿਤ ਕੀਤੀ।
Comment here