ਮਨੋਰੰਜਨ

ਫੇਰ ਹਸਾਉਣ ਆ ਰਿਹੈ ਕਪਿਲ ਸ਼ਰਮਾ ਦਾ ਸ਼ੋਅ

ਕਪਿਲ ਸ਼ਰਮਾ ਦਾ ਕਮੇਡੀ ਸ਼ੋਅ ਦੇਖਣ ਦੇ ਚਾਹਵਾਨਾਂ ਲਈ ਖੁਸ਼ਖਬਰ ਹੈ ਕਿ ਇਹ ਸ਼ੋਅ 21 ਅਗਸਤ ਨੂੰ ਆਨ ਏਅਰ ਕੀਤਾ ਜਾਵੇਗਾ।  ਰੱਖੜੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਸ਼ੋਅ ਦਾ ਟੈਲੀਕਾਸਟ ਸ਼ੁਰੂ ਹੋ ਜਾਵੇਗਾ। ਕਪਿਲ ਸ਼ਰਮਾ ਦੇ ਫੈਨਜ਼ ਲਈ ਇਕ ਵੱਡੀ ਖੁਸ਼ਖਬਰੀ ਹੈ। ਜੋ ਕਾਫੀ ਸਮੇਂ ਤੋਂ ਇਸ ਦੇ ਆਨ ਏਅਰ ਹੋਣ ਦੇ ਇੰਤਜ਼ਾਰ ’ਚ ਸਨ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਟੀਮ ਦੇ ਪੁਰਾਣੇ ਮੈਂਬਰ ਹੀ ਹੋਣਗੇ, ਪਰ ਕੁਝ ਫੇਰਬਦਲ ਵੀ ਹੋ ਸਕਦਾ ਹੈ। ਅਰਚਨਾ ਪੂਰਨ ਸਿੰਘ ਬਾਰੇ ਚਰਚਾ ਸੀ ਕਿ ਉਹ ਸ਼ੋਅ ਛਡ ਰਹੀ ਹੈ, ਜਿਸ ਬਾਰੇ ਉਹਨਾਂ ਖੁਦ ਹੀ ਜਾਣਕਾਰੀ ਦਿੱਤੀ ਹੈ ਕਿ ਇਹ ਚਰਚਾ ਨਹੀਂ ਅਫਵਾਹ ਹੈ, ਮੈੰ ਇਸ ਸ਼ੋਅ ਦਾ ਹਿੱਸਾ ਹਾਲੇ ਵੀ ਬਣੀ ਹੋਈ ਹਾਂ।

 

Comment here