ਮੈਕਸੀਕੋ-ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਮੈਕਸੀਕੋ ਵਿੱਚ ਇੱਕ ਫੁੱਟਬ੍ਰਿਜ ਉਦਘਾਟਨ ਦੌਰਾਨ ਡਿੱਗ ਗਿਆ। ਕੁਏਰਨਾਵਾਕਾ ਦੇ ਮੇਅਰ, ਉਨ੍ਹਾਂ ਦੀ ਪਤਨੀ ਸਮੇਤ ਦੋ ਦਰਜਨ ਤੋਂ ਵੱਧ ਲੋਕ ਹੇਠਾਂ ਨਾਲੇ ‘ਚ ਡਿੱਗ ਗਏ। ਇਸ ਘਟਨਾ ‘ਚ 8 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ, ਜਿਸ ਤੋਂ ਬਾਅਦ ਉਨ੍ਹਾਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਦੱਸ ਦੇਈਏ ਕਿ ਇਸ ਪੁਲ ਨੂੰ ਲੱਕੜ ਦੇ ਬੋਰਡ ਅਤੇ ਧਾਤੂ ਦੀਆਂ ਜੰਜ਼ੀਰਾਂ ਨਾਲ ਬਣੇ ਹੈਂਗਿੰਗ ਪੁਲ ਦੇ ਰੂਪ ਵਿੱਚ ਡਿਜ਼ਾਇਨ ਕੀਤਾ ਗਿਆ ਸੀ, ਜੋ ਉਦਘਾਟਣ ਦੌਰਾਨ ਹੀ ਡਿੱਗ ਗਿਆ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਕਈ ਲੋਕ ਪੁਲ ਸਮੇਤ ਹੇਠਾਂ ਡਿੱਗਦੇ ਨਜ਼ਰ ਆ ਰਹੇ ਹਨ। ਜੰਜ਼ੀਰਾਂ ਨਾਲੋਂ ਬੋਰਡ ਦੇ ਵੱਖ ਹੋਣ ਕਾਰਨ ਇਹ ਹਾਦਸਾ ਵਾਪਰਿਆ।
ਪੁਲ ਦੇ ਢਹਿ ਜਾਣ ਕਾਰਨ ਨਗਰ ਕੌਂਸਲ ਦੇ ਮੈਂਬਰਾਂ ਸਮੇਤ ਸਥਾਨਕ ਅਧਿਕਾਰੀ ਲਗਭਗ 10 ਫੁੱਟ (3 ਮੀਟਰ) ਹੇਠਾਂ ਨਾਲੇ ‘ਚ ਡਿੱਗ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ, ਮੋਰੇਲੋਸ ਰਾਜ ਦੇ ਗਵਰਨਰ ਕੁਏਟੇਮੋਕ ਬਲੈਂਕੋ ਨੇ ਕਿਹਾ ਕਿ ਪੁਲ ਸਮੇਤ ਹੇਠਾਂ ਡਿੱਗਣ ਵਾਲਿਆਂ ਵਿਚ ਮੇਅਰ ਜੋਸ ਲੁਇਸ, ਉਨ੍ਹਾਂ ਦੀ ਪਤਨੀ, ਕਈ ਅਧਿਕਾਰੀ ਅਤੇ ਪੱਤਰਕਾਰ ਵੀ ਸ਼ਾਮਲ ਸਨ। ਰਿਪੋਰਟਾਂ ਮੁਤਾਬਕ ਮੇਅਰ ਜੋਸ ਲੁਇਸ ਨੂੰ ਵੀ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਉਹ ਖ਼ਤਰੇ ਤੋਂ ਬਾਹਰ ਹਨ।

Comment here