ਸਿਆਸਤਖਬਰਾਂਦੁਨੀਆ

ਫਿਲੀਸਤੀਨ ਦੂਤਘਰ ‘ਚ ਭਾਰਤੀ ਰਾਜਦੂਤ ਮੁਕੁਲ ਆਰੀਆ ਦੀ ਮਿਲੀ ਲਾਸ਼

ਯੇਰੂਸ਼ਲਮ: ਫਿਲਸਤੀਨ ਦੇ ਰਾਮੱਲਾ ਸਥਿਤ ਦੂਤਾਵਾਸ ‘ਚ ਭਾਰਤ ਦੇ ਪ੍ਰਤੀਨਿਧੀ ਮੁਕੁਲ ਆਰੀਆ ਦੀ ਲਾਸ਼ ਮਿਲਣ ‘ਤੇ ਹੜਕੰਪ ਮਚ ਗਿਆ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ। ਆਰਿਆ ਦੀ ਮੌਤ ਦੇ ਕਾਰਨਾਂ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਜੈਸ਼ੰਕਰ ਨੇ ਟਵੀਟ ਕੀਤਾ, ”ਰਮੱਲਾ ‘ਚ ਭਾਰਤ ਦੇ ਪ੍ਰਤੀਨਿਧੀ ਮੁਕੁਲ ਆਰਿਆ ਦੇ ਦਿਹਾਂਤ ਬਾਰੇ ਜਾਣ ਕੇ ਹੈਰਾਨ ਹਾਂ।” ਉਨ੍ਹਾਂ ਕਿਹਾ, ”ਉਹ ਇਕ ਸ਼ਾਨਦਾਰ ਅਫਸਰ ਸਨ। ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਪ੍ਰਤੀ ਮੇਰੀ ਸੰਵੇਦਨਾ.. ਓਮ ਸ਼ਾਂਤੀ। ਫਲਸਤੀਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਉਹ ਆਰੀਆ ਦੀ ਦੇਹ ਨੂੰ ਅੰਤਿਮ ਸੰਸਕਾਰ ਲਈ ਭਾਰਤ ਲਿਜਾਣ ਦੇ ਪ੍ਰਬੰਧ ਕਰਨ ਲਈ ਵਿਦੇਸ਼ ਮੰਤਰਾਲੇ ਦੇ ਸੰਪਰਕ ‘ਚ ਹੈ। ਆਰਿਆ, 2008 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ, ਕਾਬੁਲ ਅਤੇ ਮਾਸਕੋ ਵਿੱਚ ਭਾਰਤੀ ਦੂਤਾਵਾਸ ਵਿੱਚ ਵੀ ਤਾਇਨਾਤ ਸਨ। ਉਸਨੇ ਪੈਰਿਸ ਵਿੱਚ ਯੂਨੈਸਕੋ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਮੰਡਲ ਵਿੱਚ ਵੀ ਸੇਵਾ ਕੀਤੀ। ਆਰੀਆ ਨੇ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਮੁੱਖ ਦਫ਼ਤਰ ਵਿੱਚ ਵੀ ਕੰਮ ਕੀਤਾ। ਫਲਸਤੀਨ ਦੀ ਸਿਖਰਲੀ ਲੀਡਰਸ਼ਿਪ ਨੇ ਐਤਵਾਰ ਨੂੰ ਆਰੀਆ ਦੀ ਮੌਤ ‘ਤੇ ਸੋਗ ਪ੍ਰਗਟਾਇਆ ਫਲਸਤੀਨ ਦੇ ਵਿਦੇਸ਼ ਮੰਤਰੀ ਡਾ: ਰਿਆਦ ਅਲ-ਮਲੀਕੀ ਨੇ ਆਪਣੇ ਭਾਰਤੀ ਹਮਰੁਤਬਾ ਐਸ ਜੈਸ਼ੰਕਰ ਦੇ ਸਾਹਮਣੇ ਆਰੀਆ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

Comment here