ਅਪਰਾਧਖਬਰਾਂਦੁਨੀਆ

ਫਿਲੀਪੀਨਜ਼ ’ਚ 4 ਚੀਨੀ ਨਸ਼ਾ ਤਸਕਰਾਂ ਦੀ ਹੋਈ ਮੌਤ

ਮਨੀਲਾ-ਫਿਲੀਪੀਨਜ਼ ਪੁਲਸ ਨੇ ਬੀਤੇ ਦਿਨੀਂ ਇੱਕ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮ ਚਲਾਈ, ਜਿਸ ਵਿੱਚ ਚਾਰ ਚੀਨੀ ਨਸ਼ਾ ਤਸਕਰ ਮਾਰੇ ਗਏ। ਪੁਲਸ ਨੇ ਉਨ੍ਹਾਂ ਕੋਲੋਂ 500 ਕਿਲੋਗ੍ਰਾਮ (1,100 ਪੌਂਡ) ਮੈਥਾਮਫੇਟਾਮਾਈਨ ਬਰਾਮਦ ਕੀਤੀ ਹੈ। ਫਿਲੀਪੀਨਜ਼ ਨੈਸ਼ਨਲ ਪੁਲਸ ਨੇ ਏਐਫਪੀ ਦੇ ਹਵਾਲੇ ਨਾਲ ਕਿਹਾ, ਲਗਭਗ 70 ਮਿਲੀਅਨ ਡਾਲਰ ਦੀ ਕੀਮਤ ਵਾਲੀ ਡਰੱਗ, ਅੰਤਰਰਾਸ਼ਟਰੀ ਜਲ ਖੇਤਰਾਂ ਵਿੱਚ ਛੋਟੀਆਂ ਕਿਸ਼ਤੀਆਂ ’ਤੇ ਰੱਖੀ ਗਈ ਸੀ ਅਤੇ ਇਸ ਦੀ ਦੇਸ਼ ਵਿੱਚ ਤਸਕਰੀ ਕੀਤੀ ਗਈ। ਰਿਪੋਰਟ ਅਨੁਸਾਰ ਮਾਰੇ ਗਏ ਵਿਅਕਤੀਆਂ ਵਿੱਚੋਂ ਇੱਕ ਦੀ ਪਛਾਣ ਜ਼ੂ ਯੂਹਾ ਵਜੋਂ ਹੋਈ। ਪੁਲਸ ਨੇ ਅੱਗੇ ਕਿਹਾ ਕਿ ਉਹ ਫਿਲੀਪੀਨਜ਼ ਵਿੱਚ “ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਮੁੱਖ ਤਸਕਰਾਂ ਵਿੱਚੋਂ ਇੱਕ” ਸੀ ਅਤੇ ਨਿਗਰਾਨੀ ਹੇਠ ਸੀ। ਪੁਲਸ ਮੁਖੀ ਜਨਰਲ ਗਿਲਰਮੋ ਇਲੀਜ਼ਾਰ ਨੇ ਕਿਹਾ ਕਿ ਇਹ ਕਾਰਵਾਈ ਗੈਰ ਕਾਨੂੰਨੀ ਨਸ਼ਿਆਂ ਵਿਰੁੱਧ ਸਾਡੀ ਮੁਹਿੰਮ ਵਿੱਚ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਨਤੀਜਾ ਸੀ।

Comment here