ਦਿੱਲੀ-ਪੰਜਾਬ ਰੈਲੀ ਨੂੰ ਲੈ ਕੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਦਾਅਵਾ ਕੀਤਾ ਹੈ ਕਿ ਖਰਾਬ ਮੌਸਮ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿਚ ਸ਼ਾਮਲ ਹੋਣ ਲਈ ਲੋਕਾਂ ਵਿਚ ਇੰਨਾ ਉਤਸ਼ਾਹ ਸੀ ਕਿ ਪੰਜਾਬ ਵਿਚ ਪਾਰਟੀ ਨੂੰ ਗੁਆਂਢੀ ਚਾਰ ਰਾਜਾਂ ਤੋਂ ਹਜ਼ਾਰ ਵਾਧੂ ਬੱਸਾਂ ਮੰਗਵਾਉਣੀਆ ਪਈਆਂ ਸਨ।
ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੀ ਹਰ ਵਿਧਾਨ ਸਭਾ ਸੀਟ ਤੋਂ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਬਾਹਰ ਆਏ। ਮੈਂ ਆਪਣੇ ਲੰਬੇ ਸਿਆਸੀ ਜੀਵਨ ਵਿੱਚ ਕਦੇ ਨਹੀਂ ਦੇਖਿਆ ਕਿ ਜਦੋਂ ਮੌਸਮ ਇੰਨਾ ਖ਼ਰਾਬ ਹੋਵੇ ਤੇ ਫਿਰ ਵੀ ਲੋਕ ਆਪਣੇ ਆਪ ਹੀ ਬੱਸਾਂ ਵਿੱਚ ਬੈਠਣ ਤੇ ਹਜ਼ਾਰਾਂ ਬੱਸਾਂ ਰਵਾਨਾ ਹੋਈਆਂ।
ਪੰਜਾਬ ਦੀਆਂ ਬੱਸਾਂ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ ਤੋਂ ਹਜ਼ਾਰ ਖਾਲੀ ਬੱਸਾਂ ਮੰਗਵਾਉਂਣੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰੈਲੀ ਵਿਚ ਆਉਣ ਤੋਂ ਰੋਕਿਆ ਗਿਆ। ਇਥੋਂ ਤੱਕ ਪ੍ਰਧਾਨ ਮੰਤਰੀ ਦਾ ਵੀ ਰਾਹ ਰੋਕਿਆ ਗਿਆ। ਪੰਜਾਬ ਵਾਸੀਆਂ ਨੂੰ ਉਸ ਦਿਨ ਵੱਡੀਆਂ ਆਸਾਂ ਸਨ। ਪ੍ਰਧਾਨ ਮੰਤਰੀ ਬਹੁਤ ਕੁਝ ਦੇਣ ਆਏ ਸਨ ਪਰ ਕੁਝ ਲੋਕਾਂ ਨੇ ਭਾਜਪਾ ਵਰਕਰਾਂ ਦਾ ਰਾਹ ਰੋਕਿਆ, ਪੁਲਿਸ ਨੇ ਵੀ ਅਜਿਹੇ ਲੋਕਾਂ ਦਾ ਸਾਥ ਦਿੱਤਾ।

Comment here