ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਫਿਰੋਜ਼ਪੁਰ ਚ ਫਾਇਰਿੰਗ, ਵੋਟਿੰਗ ਦਾ ਕੰਮ ਕੁਝ ਚਿਰ ਰੁਕਿਆ

ਕਾਂਗਰਸੀ ਤੇ ਅਕਾਲੀ ਦਲ ਆਪਸ ’ਚ ਭਿੜੇ, ਦਰਜਨ ਦੇ ਕਰੀਬ ਹਵਾਈ ਫਾਇਰ

ਫਿਰੋਜ਼ਪੁਰ – ਅੱਜ 20 ਫਰਵਰੀ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਤੇ ਇਸ ਦੌਰਾਨ ਬਹੁਤ ਜਗ੍ਹਾਵਾਂ ਤੋਂ ਲੜਾਈ ਝਗੜੇ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਪਿੰਡ ਮੱਲੂ ਵਾਲੀਏ ਵਾਲਾ ਅਤੇ ਗੁਰਦਿੱਤੀ ਵਾਲਾ ਵਿਖੇ ਵੋਟਾਂ ਨੂੰ ਲੈ ਕੇ ਆਪਸ ਵਿੱਚ ਝਗੜੇ ਦੀ ਖਬਰ ਸਾਹਮਣੇ ਆਈ। ਪਿੰਡ ਮੱਲੂ ਵਾਲੀਏ ਵਾਲਾ ਵਿਖੇ ਦੋਵਾਂ ਧਿਰਾਂ ਵੱਲੋਂ ਤਕਰੀਬਨ 1 ਦਰਜਨ ਦੇ ਕਰੀਬ ਹਵਾਈ ਫਾਇਰ ਕਰਨ ਦੇ ਨਾਲ ਨਾਲ ਇੱਕ ਦੂਜੇ ਉੱਪਰ ਇੱਟਾਂ ਰੋੜੇ ਵੀ ਚਲਾਏ, ਜਿਸ ਨਾਲ ਲੋਕਾਂ ਵਿਚ ਹਫੜਾ ਦਫੜਾ ਮਚ ਗਈ ਅਤੇ ਵੋਟਾਂ ਪਾਉਣ ਦਾ ਕੰਮ ਚੋਣ ਅਧਿਕਾਰੀਆਂ ਵੱਲੋਂ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀਡੀ ਫਿਰੋਜ਼ਪੁਰ, ਡੀਐੱਸਪੀ ਜ਼ੀਰਾ ਅਤੇ ਥਾਣਾ ਮੁਖੀ ਮੱਲਾਂਵਾਲਾ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕਾਬੂ  ਕੀਤਾ ਅਤੇ ਵੋਟਾਂ ਪਾਉਣ ਦਾ ਕੰਮ ਦੁਬਾਰਾ ਚਾਲੂ ਕਰਵਾਇਆ, ਥਾਣਾ ਮੁਖੀ ਮੱਲਾਂਵਾਲਾ ਨੇ ਲੋਕਾਂ ਨੂੰ ਵਿਸਵਾਸ਼ ਦਿਵਾਇਆ ਕਿ ਇਸ ਘਟਨਾ ਦੀ ਬੜੀ ਹੀ ਬਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Comment here