ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਫਿਨਲੈਂਡ ਨਾਟੋ ਦੀ ਮੈਂਬਰਸ਼ਿਪ ਲਈ ਦੇਵੇਗਾ ਅਰਜ਼ੀ

ਬਰਲਿਨ- ਇਸ ਨੂੰ ਰੂਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿ ਚਿਤਾਵਨੀ ਦੇ ਬਾਵਜੂਦ ਫਿਨਲੈਂਡ ਦੇ ਰਾਸ਼ਟਰਪਤੀ ਅਤੇ ਸਰਕਾਰ ਨੇ ਐਲਾਨ ਕੀਤਾ ਕਿ ਨੌਰਡਿਕ ਦੇਸ਼ ਨਾਟੋ ਦੀ ਮੈਂਬਰਸ਼ਿਪ ਲਈ ਅਰਜ਼ੀ ਦੇਵੇਗਾ। ਫਿਨਲੈਂਡ ਦੀ ਘੋਸ਼ਣਾ ਨੇ ਯੂਕਰੇਨ ਯੁੱਧ ਦੇ ਵਿਚਕਾਰ 30-ਮੈਂਬਰੀ ਪੱਛਮੀ ਫੌਜੀ ਗਠਜੋੜ (ਨਾਟੋ) ਦੇ ਵਿਸਥਾਰ ਲਈ ਰਾਹ ਪੱਧਰਾ ਕੀਤਾ ਹੈ। ਰਾਸ਼ਟਰਪਤੀ ਸਾਉਲੀ ਨਿਨਿਸਤੋ ਅਤੇ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਰਾਸ਼ਟਰਪਤੀ ਭਵਨ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਉਕਤ ਐਲਾਨ ਕੀਤਾ। ਮੰਨਿਆ ਜਾ ਰਿਹਾ ਹੈ ਕਿ ਫਿਨਲੈਂਡ ਦੀ ਸੰਸਦ ਆਉਣ ਵਾਲੇ ਦਿਨਾਂ ‘ਚ ਸਰਕਾਰ ਦੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦੇਵੇਗੀ। ਖੈਰ, ਇਸ ਨੂੰ ਰਸਮੀ ਐਲਾਨ ਹੀ ਮੰਨਿਆ ਜਾ ਰਿਹਾ ਹੈ।

 

Comment here