ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਫਿਨਲੈਂਡ ਤੇ ਸਵੀਡਨ ਜਲਦੀ ਬਣਨਗੇ ਨਾਟੋ ਦੇ ਮੈਂਬਰ

ਬ੍ਰਸੇਲਜ਼– ਮੀਡੀਆਈ ਰਿਪੋਰਟਾਂ ਮੁਤਾਬਕ ਫਿਨਲੈਂਡ ਅਤੇ ਸਵੀਡਨ ਜਲਦੀ ਨਾਟੋ ਦੇ ਮੈਂਬਰ ਬਣ ਸਕਦੇ ਹਨ। ਇਸ ਦਰਮਿਆਨ ਨਾਟੋ ਦੇ ਸਕੱਤਰ-ਜਨਰਲ ਜੇਂਸ ਸਟੋਲਟੇਨਬਰਗ ਨੇ ਕਿਹਾ ਕਿ ਫਿਨਲੈਂਡ ਅਤੇ ਸਵੀਡਨ ਜੇਕਰ 30 ਦੇਸ਼ਾਂ ਦੇ ਫੌਜੀ ਸੰਗਠਨ ‘ਚ ਸ਼ਾਮਲ ਹੋਣ ਦਾ ਫੈਸਲਾ ਕਰਦੇ ਹਨ ਤਾਂ ਉਨ੍ਹਾਂ ਦਾ ਖੁੱਲ੍ਹੇ ਦਿਲ ਤੋਂ ਸਵਾਗਤ ਕੀਤਾ ਜਾਵੇਗਾ ਅਤੇ ਉਹ ਮੁਕਾਬਲਤਨ ਜਲਦ ਹੀ ਮੈਂਬਰ ਬਣ ਸਕਦੇ ਹਨ। ਸਟੋਲਟੇਨਬਰਗ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ ਜਦ ਰੂਸ ਦੀ ਮੈਂਬਰਸ਼ਿਪ ਨੂੰ ਲੈ ਕੇ ਜਨਤਾ ਦਾ ਸਮਰਥਨ ਵਧਿਆ ਹੈ। ਮੀਡੀਆ ‘ਚ ਕਿਆਸ ਲਾਏ ਜਾ ਰਹੇ ਹਨ ਕਿ ਦੋਵੇਂ ਦੇਸ਼ ਮਈ ਦੇ ਮੱਧ ‘ਚ ਨਾਟੋ ਦੀ ਮੈਂਬਰਸ਼ਿਪ ਲਈ ਅਰਜ਼ੀ ਦੇ ਸਕਦੇ ਹਨ। ਸਟੋਲਟੇਨਬਰਗ ਨੇ ਕਿਹਾ ਕਿ ਇਹ ਉਨ੍ਹਾਂ ਦਾ ਫੈਸਲਾ ਹੈ ਪਰ ਜੇਕਰ ਉਹ ਅਰਜ਼ੀ ਦੇਣ ਦਾ ਫੈਸਲਾ ਕਰਦੇ ਹਨ ਤਾਂ ਫਿਨਲੈਂਡ ਅਤੇ ਸਵੀਡਨ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ, ਅਸੀਂ ਪ੍ਰਕਿਰਿਆ ਦੇ ਜਲਦ ਹੋਣ ਦੀ ਉਮੀਦ ਕਰਦੇ ਹਾਂ। ਨਾਟੋ ਸਕੱਤਰ-ਜਨਰਲ ਨੇ ਹਾਲਾਂਕਿ, ਕੋਈ ਸਮਾਂ ਹੱਦ ਨਹੀਂ ਦਿੱਤੀ ਪਰ ਕਿਹਾ ਕਿ ਦੋਵੇਂ ਦੇਸ਼ ਕੁਝ ਸੁਰੱਖਿਆ ਦੀ ਉਮੀਦ ਕਰ ਸਕਦੇ ਹਨ ਕਿਉਂਕਿ ਰਸਮੀ ਤੌਰ ‘ਤੇ ਨਾਟੋ ਦਾ ਮੈਂਬਰ ਬਣਨ ਤੋਂ ਪਹਿਲਾਂ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਰੂਸ ਉਨ੍ਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।

Comment here