ਸਿਆਸਤਖਬਰਾਂ

ਫਾਈਲ ਤੇ ਫੀਲਡ ਵਿਚਕਾਰਲੇ ਫਰਕ ਨੂੰ ਸਮਝਣਾ ਜਰੂਰੀ: ਪੀਐੱਮ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਿਖਲਾਈ ਸੰਸਥਾਲਾਲ ਬਹਾਦੁਰ ਸ਼ਾਸਤਰੀ ਪ੍ਰਬੰਧਕੀ ਅਕੈਡਮੀ ਮਸੂਰੀ ਜੋ ਕਿ ਆਈਏਐਸ ਅਧਿਕਾਰੀਆਂ ਲਈ  ਹੈ, ਦੇ 96ਵੇਂ ਕਾਮਨ ਫਾਊਂਡੇਸ਼ਨ ਕੋਰਸ ਦੇ ਸਮਾਪਤੀ ਸਮਾਰੋਹ ਵਿੱਚ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ। ਉਨ੍ਹਾਂ ਇਸ ਮੌਕੇ ਆਈ.ਏ.ਐਸ ਅਧਿਕਾਰੀਆਂ ਨੂੰ ਕਿਹਾ ਕਿ ਸਾਨੂੰ ਨਵੀਂ ਵਿਸ਼ਵ ਵਿਵਸਥਾ ਵਿੱਚ ਆਪਣੀ ਭੂਮਿਕਾ ਵਧਾਉਣੀ ਪਵੇਗੀ।ਉਨ੍ਹਾਂ ਇਸ ਸਬੰਧ ਵਿਚਅਧਿਕਾਰੀਆਂ ਨੂੰ ਆਪਣੇ ਆਪ ਨੂੰ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਸੇਵਾ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਵੀ ਤੁਸੀਂ ਆਪਣੀ ਪਾਲਿਸੀ ਬਣਾਉਂਦੇ ਹੋ ਤਾਂ ਸਭ ਤੋਂ ਅਖੀਰਲੇ ਵਿਅਕਤੀ ਨੂੰ ਕੇਂਦਰ ਵਿੱਚ ਰੱਖ ਕੇ ਨੀਤੀ ਬਣਾਓ। ਉਨ੍ਹਾਂ ਕਿਹਾ ਕਿ ਤੁਹਾਨੂੰ ਕੰਮ ਕਰਦੇ ਸਮੇਂ ਫੀਲਡ ਅਤੇ ਫਾਈਲ ਵਿਚਲੇ ਫਰਕ ਨੂੰ ਸਮਝਣ ਦੀ ਲੋੜ ਹੈ।ਪੀਐਮ ਮੋਦੀ ਨੇ ਕਿਹਾ ਕਿ ਸਮਾਜ ਦੇ ਲੋਕਾਂ ਨੂੰ ਅਸਲੀ ਅਹਿਸਾਸ ਦੇਣ ਲਈ ਤੁਹਾਨੂੰ ਖੇਤਰ ਨਾਲ ਜੁੜਨਾ ਹੋਵੇਗਾ। ਇਸ ਵਿੱਚ ਸਮਾਜ ਦੇ ਲੋਕ ਤੁਹਾਡੇ ਨਾਲ ਜੁੜਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਸੂਰੀ ਦੇ ਲਬਾਸਨਾ ਵਿਖੇ ਨਵੇਂ ਖੇਡ ਕੰਪਲੈਕਸ ਦਾ ਉਦਘਾਟਨ ਵੀ ਕੀਤਾ। ਪ੍ਰੋਗਰਾਮ ਚ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਹੋਲੀ ਦੀ ਵਧਾਈ ਦਿੱਤੀ। ਮੋਦੀ ਨੇ ਅੱਗੇ ਕਿਹਾ ਕਿ ਸਾਰੀ ਦੁਨੀਆ ਦੀ ਨਜ਼ਰ ਸਾਡੇ ਤੇ ਹੈ। ਕੋਰੋਨਾ ਨੇ ਦੁਨੀਆ ਦੇ ਹਾਲਾਤ ਬਦਲ ਦਿੱਤੇ ਹਨ। ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚਇੱਕ ਨਵੀਂ ਵਿਸ਼ਵ ਵਿਵਸਥਾ ਉਭਰ ਰਹੀ ਹੈ। ਯਾਨੀ ਸਾਨੂੰ ਇਸ ਨਵੀਂ ਵਿਸ਼ਵ ਵਿਵਸਥਾ ਵਿਚ ਆਪਣੀ ਭੂਮਿਕਾ ਵਧਾਉਣੀ ਪਵੇਗੀ। ਇਸ ਦੇ ਲਈ ਸਾਨੂੰ ਤੇਜ਼ੀ ਨਾਲ ਵਿਕਾਸ ਕਰਨ ਦੀ ਜਰੂਰਤ ਹੈ। ਪਿਛਲੇ 75 ਸਾਲਾਂ ਵਿੱਚ ਜਿਸ ਰਫ਼ਤਾਰ ਨਾਲ ਅਸੀਂ ਤਰੱਕੀ ਕੀਤੀ ਹੈਉਸ ਤੋਂ ਕਈ ਗੁਣਾ ਤੇਜ਼ੀ ਨਾਲ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਪੀਐਮ ਮੋਦੀ ਨੇ ਲਬਾਸਨਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਗਵਰਨੈਂਸ ਕੋਰਸ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਤਾਂ ਜੋ ਆਉਣ ਵਾਲੀ ਪੀੜ੍ਹੀ ਇਸ ਦਾ ਲਾਭ ਲੈ ਸਕੇ। ਸਿਖਿਆਰਥੀ ਆਈਏਐਸ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਤੁਸੀਂ ਕਿਤੇ ਨਾ ਕਿਤੇ ਕਿਸੇ ਜ਼ਿਲ੍ਹੇ ਨੂੰ ਸੰਭਾਲੋਗੇ। ਕਿਤੇ ਨਾ ਕਿਤੇ ਕੋਈ ਬਹੁਤ ਵੱਡਾ ਬੁਨਿਆਦੀ ਢਾਂਚਾ ਪ੍ਰੋਜੈਕਟ ਤੁਹਾਡੀ ਨਿਗਰਾਨੀ ਹੇਠ ਚੱਲ ਰਿਹਾ ਹੋਵੇਗਾ। ਇਹਨਾਂ ਸਾਰੇ ਕੰਮਾਂ ਵਿੱਚਤੁਹਾਨੂੰ ਇੱਕ ਗੱਲ ਹਮੇਸ਼ਾ ਧਿਆਨ ਵਿੱਚ ਰੱਖਣੀ ਪਵੇਗੀਅਰਥਾਤ ਸਵੈ-ਨਿਰਭਰਤਾ, 21ਵੀਂ ਸਦੀ ਦੇ ਭਾਰਤ ਦਾ ਸਭ ਤੋਂ ਵੱਡਾ ਟੀਚਾ। ਉਨ੍ਹਾਂ ਕਿਹਾ ਕਿ ਸਵੈ-ਨਿਰਭਰ ਭਾਰਤਆਧੁਨਿਕ ਭਾਰਤ ਦਾ ਟੀਚਾ ਸਾਡੇ ਲਈ ਪ੍ਰਮੁੱਖ ਹੋਣਾ ਚਾਹੀਦਾ ਹੈ।

Comment here