ਖਬਰਾਂਮਨੋਰੰਜਨ

ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ 5 ਨੂੰ ਹੋਈ ਰਿਲੀਜ਼

ਮੁੰਬਈ: ਫ਼ਿਲਮ ‘ਜੋਗੀ’ ਤੋਂ ਬਾਅਦ ਹੁਣ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੀ ਰਿਲੀਜ਼ ਦੀਆਂ ਤਿਆਰੀਆਂ ਵਿੱਚ ਰੁੱਝ ਗਿਆ ਹੈ। ਇਸ ਫਿਲਮ ਵਿੱਚ ਦਿਲਜੀਤ ਨਾਲ ਸਰਗੁਣ ਮਹਿਤਾ ਮੁੱਖ ਭੂਮਿਕਾ ਵਿੱਚ ਦਿਖਾਈ ਦੇਵੇਗੀ। ਹਾਲ ਹੀ ਵਿੱਚ ਫਿਲਮ ਦੇ ਰਿਲੀਜ਼ ਕੀਤੇ ਗਏ ਗੀਤ, ‘ਕੋਕਾ’ ਅਤੇ ‘ਬੈਚਲਰ ਪਾਰਟੀ’ ਉੱਤੇ ਦਿਲਜੀਤ ਦੀ ਨੱਚਦੇ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਦਿਲਜੀਤ ਨੇ ਕਿਹਾ, ‘ਇਹ ਦੋਵੇਂ ਗੀਤ ਪੰਜਾਬੀ ਹਨ ਤੇ ਤਿਉਹਾਰਾਂ ਦੇ ਸੀਜ਼ਨ ਵਿੱਚ ਨਵੇਂ ਪੰਜਾਬੀ ਗੀਤਾਂ ਨਾਲੋਂ ਵਧੀਆ ਹੋਰ ਕੀ ਹੋ ਸਕਦਾ ਹੈ। ਗੀਤ ‘ਕੋਕਾ’ ਦਿਲਜੀਤ ਦੋਸਾਂਝ ਨੇ ਗਾਇਆ ਹੈ ਤੇ ਇਹ ਇੱਕ ਨੱਚਣ ਟੱਪਣ ਵਾਲਾ ਗੀਤ ਹੈ, ਜਦਕਿ ਗੀਤ ‘ਬੈਚਲਰ ਪਾਰਟੀ’ ਵਿੱਚ ਦਿਲਜੀਤ ਤੇ ਸਰਗੁਣ ਮਹਿਤਾ ਵਿਚਲੀ ਰੋਮਾਂਸ ਵਾਲੀ ਜੁਗਲਬੰਦੀ ਨਜ਼ਰ ਆਉਂਦੀ ਹੈ। ਇਹ ਗੀਤ ਦਿਲਜੀਤ ਤੇ ਇੰਦਰਜੀਤ ਨਿੱਕੂ ਨੇ ਗਾਇਆ ਹੈ।’’ ਅਦਾਕਾਰ ਨੇ ਕਿਹਾ, ‘ਫ਼ਿਲਮਾਂਕਣ ਦੌਰਾਨ ਮੈਂ ਤੇ ਸਰਗੁਣ ਨੇ ਬਹੁਤ ਮੌਜ-ਮਸਤੀ ਕੀਤੀ। ਮੈਨੂੰ ਆਸ ਹੈ ਕਿ ਦਰਸ਼ਕਾਂ ਨੂੰ ਇਹ ਫ਼ਲਮ ਵੇਖ ਕੇ ਬਹੁਤ ਆਨੰਦ ਆੲੇਗਾ।’ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਾਰੋਂ ਨੇ ਕੀਤਾ ਹੈ ਤੇ ਫਿਲਮ ਦਿਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵੱਲੋਂ ਤਿਆਰ ਕੀਤੀ ਗਈ ਹੈ। ਇਹ ਫਿਲਮ 5 ਅਕਤੂਬਰ ਨੂੰ ਰਿਲੀਜ਼ ਕੀਤੀ ਜਾਵੇਗੀ।

Comment here