ਖਬਰਾਂਚਲੰਤ ਮਾਮਲੇਮਨੋਰੰਜਨ

ਫ਼ਿਲਮ ‘ਓ ਮਾਈ ਗੌਡ 2’ ਦੇ ਅਦਾਕਾਰ ਸੁਨੀਲ ਸ਼ਰਾਫ ਦਾ ਦਿਹਾਂਤ

ਨਵੀਂ ਦਿੱਲੀ-ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਨੇ ਦੱਸਿਆ ਕਿ ਅਕਸ਼ੈ ਕੁਮਾਰ ਦੀ ਪਿਛਲੇ ਮਹੀਨੇ ਰਿਲੀਜ਼ ਹੋਈ ਫ਼ਿਲਮ ‘ਓ ਮਾਈ ਗੌਡ 2’ ਦੇ ਅਦਾਕਾਰ ਸੁਨੀਲ ਸ਼ਰਾਫ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਫ਼ਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਖ਼ਬਰਾਂ ਮੁਤਾਬਕ, ਲੰਬੀ ਬੀਮਾਰੀ ਦੇ ਚੱਲਦਿਆ ਉਨ੍ਹਾਂ ਦਾ ਦਿਹਾਂਤ ਹੋਇਆ। ਦੱਸ ਦਈਏ ਕਿ ਸੁਨੀਲ ਸ਼ਰਾਫ ਨੇ ਕਈ ਤਰ੍ਹਾਂ ਦੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੇ ਸਨ। ਉਹ ਆਖਰੀ ਵਾਰ ਵੱਡੇ ਪਰਦੇ ‘ਤੇ ਅਕਸ਼ੈ ਕੁਮਾਰ ਦੀ ਫ਼ਿਲਮ ‘ਓ ਮਾਈ ਗੌਡ 2’ ‘ਚ ਨਜ਼ਰ ਆਏ ਸਨ, ਜਿਸ ‘ਚ ਉਨ੍ਹਾਂ ਨੇ ਸਹਾਇਕ ਅਦਾਕਾਰ ਦੀ ਭੂਮਿਕਾ ਨਿਭਾਈ ਸੀ।
ਇਸ ਫ਼ਿਲਮ ਤੋਂ ਪਹਿਲਾਂ ਉਹ ‘ਦੀਵਾਨਾ’, ‘ਸ਼ਿਦਤ’, ‘ਅਭੈ’ ਅਤੇ ‘ਜੂਲੀ’ ਵਰਗੀਆਂ ਫਿਲਮਾਂ ਦਾ ਵੀ ਹਿੱਸਾ ਸਨ। ਸੁਨੀਲ ਫ਼ਿਲਮ ਇੰਡਸਟਰੀ ‘ਚ ਆਪਣੇ ਸ਼ਾਨਦਾਰ ਕੰਮ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਕੰਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ। ਦੱਸਣਯੋਗ ਹੈ ਕਿ ਸੁਨੀਲ ਸ਼ਰਾਫ ਨੇ ਕਰੀਬ ਇਕ ਮਹੀਨਾ ਪਹਿਲਾਂ ‘ਓ ਮਾਈ ਗੌਡ 2’ ਸਟਾਰ ਪੰਕਜ ਤ੍ਰਿਪਾਠੀ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ। ਇਹ ਤਸਵੀਰ ‘ਓ ਮਾਈ ਗੌਡ 2’ ਦੀ ਸਕਸੈਸ ਪਾਰਟੀ ਦੀ ਸੀ। ਸੁਨੀਲ ਰੋਜ਼ਾਨਾ ਆਪਣੀ ਲਾਈਫ ਸਟਾਈਲ ਨਾਲ ਜੁੜੀ ਕੋਈ ਨਾ ਕੋਈ ਅਪਡੇਟ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਸਨ। ਸੁਨੀਲ ਸ਼ਰਾਫ ਨੇ ਸ਼ਰਮੀਲਾ ਟੈਗੋਰ ਤੇ ਰਾਧਿਕਾ ਮੰਡਨਾ ਨਾਲ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ।

Comment here