ਸਿਆਸਤਖਬਰਾਂਮਨੋਰੰਜਨ

ਫ਼ਿਲਮ ‘ਐਮਰਜੈਂਸੀ’ ’ਚ ਕੰਗਨਾ ਰਣੌਤ ਕਰੇਗੀ ਇੰਦਰਾ ਗਾਂਧੀ ਦਾ ਰੋਲ

ਮੁੰਬਈ-ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਵਿਚ ਭਾਰਤ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਦੇ ਰੂਪ ਵਿਚ ਨਜ਼ਰ ਆਵੇਗੀ। ਕੰਗਨਾ ਰਣੌਤ ਨੇ ਆਪਣੇ ਨਿਰਦੇਸ਼ਨ ਵਿਚ ਬਣੀ ਫ਼ਿਲਮ ‘ਐਮਰਜੈਂਸੀ’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ਿਲਮ 24 ਨਵੰਬਰ ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ। ਕੰਗਨਾ ਰਣੌਤ ਕਹਿੰਦੀ ਹੈ, ‘‘ਫ਼ਿਲਮ ‘ਐਮਰਜੈਂਸੀ’ ਸਾਡੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਤੇ ਸਭ ਤੋਂ ਕਾਲੇ ਪਾਠਕ੍ਰਮ ਵਿਚੋਂ ਇਕ ਹੈ, ਜਿਸ ਨੂੰ ਨੌਜਵਾਨ ਭਾਰਤ ਨੂੰ ਜਾਣਨ ਦੀ ਲੋੜ ਹੈ।’’ ਫ਼ਿਲਮ ਦਾ ਨਿਰਦੇਸ਼ਨ ਤੇ ਨਿਰਮਾਣ ਕੰਗਨਾ ਰਣੌਤ ਵਲੋਂ ਮਣੀਕਰਨਿਕਾ ਫ਼ਿਲਮਜ਼ ਦੇ ਬੈਨਰ ਹੇਠ ਕੀਤਾ ਗਿਆ ਹੈ। ਸਕ੍ਰੀਨਪਲੇਅ ਰਿਤੇਸ਼ ਸ਼ਾਹ ਦਾ ਹੈ ਤੇ ਕਹਾਣੀ ਰਣੌਤ ਦੀ ਹੈ। ਫ਼ਿਲਮ ’ਚ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ, ਅਨੁਪਮ ਖੇਰ, ਸ਼੍ਰੇਅਸ ਤਲਪੜੇ, ਮਹਿਮਾ ਚੌਧਰੀ ਤੇ ਮਿਲਿੰਦ ਸੋਮਨ ਵੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

Comment here