ਅਪਰਾਧਖਬਰਾਂਚਲੰਤ ਮਾਮਲੇ

ਫ਼ਲਾਈਟ ‘ਚ ਯਾਤਰੀ ਨੇ ਸੀਨੀਅਰ ਅਧਿਕਾਰੀ ‘ਤੇ ਕੀਤਾ ਹਮਲਾ

ਮੁੰਬਈ-ਸਿਡਨੀ ਤੋਂ ਦਿੱਲੀ ਲਈ ਰਵਾਨਾ ਫ਼ਲਾਈਟ ਵਿਚ ਸਵਾਰ ਯਾਤਰੀ ਨੇ ਏਅਰ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨਾਲ ਕਥਿਤ ਤੌਰ ‘ਤੇ ਗਾਲੀ-ਗਲੋਚ ਕੀਤੀ ਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਸੂਤਰ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸੀਟ ਦੀ ਖ਼ਰਾਬੀ ਕਾਰਨ ਬਿਜ਼ਨੈੱਸ ਕਲਾਸ ਤੋਂ ਇਕਾਨਮੀ ਕਲਾਸ ਵਿਚ ਡਾਊਨਗ੍ਰੇਡ ਕੀਤੇ ਗਏ ਏਅਰ ਇੰਡੀਆ ਦੇ ਅਧਿਕਾਰੀ ਨੇ ਆਪਣੇ ਸਹਿ-ਯਾਤਰੀ ਨੂੰ ਉਸ ਦੀ ਉੱਚੀ ਅਵਾਜ਼ ਕਾਰਨ ਟੋਕਣ ਦੀ ਕੋਸ਼ਿਸ਼ ਕੀਤੀ। ਇਸ ‘ਤੇ ਉਕਤ ਯਾਤਰੀ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ ਤੇ ਉਨ੍ਹਾਂ ਦਾ ਸਿਰ ਮਰੋੜ ਕੇ ਗਾਲੀ-ਗਲੋਚ ਕੀਤੀ।
ਸੂਤਰ ਨੇ ਦੋਸ਼ ਲਗਾਇਆ ਕਿ ਸਰੀਰਕ ਹਮਲੇ ਦੇ ਬਾਵਜੂਦ ਏਅਰ ਇੰਡੀਆ ਦੇ ਚਾਲਕ ਦਲ ਦੇ ਮੈਂਬਰ ਨੇ ਬੇਕਾਬੂ ਯਾਤਰੀ ਨੂੰ ਰੋਕਣ ਲਈ ਵਸੀਲਿਆਂ ਦੀ ਵਰਤੋਂ ਨਹੀਂ ਕੀਤੀ। ਏਅਰ ਇੰਡੀਆ ਦੇ ਇਕ ਬੁਲਾਰੇ ਨੇ ਆਪਣੇ ਵਿਚ ਕਿਹਾ, “9 ਜੁਲਾਈ 2023 ਨੂੰ ਸਿਡਨੀ-ਦਿੱਲੀ ਉਡਾਣ ਭਰਣ ਵਾਲੇ ਵਿਮਾਨ ਏ. ਆਈ. -301 ‘ਤੇ ਇਕ ਯਾਤਰੀ ਨੇ ਲਿਖਤੀ ਚੇਤਾਵਨੀਆਂ ਦੇ ਬਾਵਜੂਦ ਉਡਾਣ ਦੌਰਾਨ ਗ਼ਲਤ ਵਤੀਰਾ ਰੱਖਿਆ ਜਿਸ ਨਾਲ ਹੋਰ ਯਾਤਰੀਆਂ ਨੂੰ ਪਰੇਸ਼ਾਨੀ ਹੋਈ, ਜਿਸ ਨਾਲ ਹੋਰ ਯਾਤਰੀਆਂ ਨੂੰ ਪਰੇਸ਼ਾਨੀ ਹੋਈ ਜਿਨ੍ਹਾਂ ‘ਚ ਸਾਡਾ ਇਕ ਮੁਲਾਜ਼ਮ ਵੀ ਸ਼ਾਮਲ ਹੈ।” ਏਅਰਲਾਈਨ ਨੇ ਕਿਹਾ ਕਿ ਦਿੱਲੀ ਵਿਚ ਵਿਮਾਨ ਦੀ ਲੈਂਡਿੰਗ ਤੋਂ ਬਾਅਦ ਯਾਤਰੀ ਨੂੰ ਸੁਰੱਖਿਆ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ ਤੇ ਯਾਤਰੀ ਨੇ ਬਾਅਦ ਵਿਚ ਲਿਖਤੀ ਮੁਆਫ਼ੀ ਮੰਗ ਲਈ।

Comment here