ਖਬਰਾਂਦੁਨੀਆ

ਫਲੋਰੀਡਾ ‘ਚ ਤੂਫਾਨ ‘ਇਆਨ’ ਨੇ ਮਚਾਈ ਤਬਾਹੀ

ਵਾਸ਼ਿੰਗਟਨ-ਅਮਰੀਕਾ ‘ਚ ਤੂਫਾਨ ‘ਇਆਨ’ ਦੇ ਕਹਿਰ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਗ ਪ੍ਰਗਟਾਇਆ ਅਤੇ ਰਾਸ਼ਟਰਪਤੀ ਜੋਅ ਬਿਡੇਨ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ। ਤੂਫਾਨ “ਇਆਨ” ਨੇ ਫਲੋਰੀਡਾ ਅਤੇ ਦੱਖਣੀ ਕੈਰੋਲੀਨਾ ਵਿੱਚ ਤਬਾਹੀ ਮਚਾ ਦਿੱਤੀ ਹੈ। ਇਸ ਕਾਰਨ ਹੁਣ ਤੱਕ ਕਰੀਬ 47 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਇੱਕ ਟਵੀਟ ‘ਚ ਮੋਦੀ ਨੇ ਕਿਹਾ, ”ਮੈਂ ਤੂਫਾਨ ਇਆਨ ਕਾਰਨ ਹੋਏ ਜਾਨੀ ਨੁਕਸਾਨ ਅਤੇ ਤਬਾਹੀ ਲਈ ਰਾਸ਼ਟਰਪਤੀ ਜੋਅ ਬਿਡੇਨ ਪ੍ਰਤੀ ਡੂੰਘੀ ਸੰਵੇਦਨਾ ਅਤੇ ਹਮਦਰਦੀ ਪ੍ਰਗਟ ਕਰਦਾ ਹਾਂ। ਸਾਡੀ ਸੰਵੇਦਨਾ ਇਸ ਔਖੀ ਘੜੀ ‘ਚ ਅਮਰੀਕਾ ਦੇ ਲੋਕਾਂ ਨਾਲ ਹੈ।”

Comment here