ਅਪਰਾਧਸਿਆਸਤਖਬਰਾਂਦੁਨੀਆ

ਫਲਸਤੀਨ-ਇਜ਼ਰਾਈਲ ਸਰਹੱਦ ‘ਤੇ ਮਹਿਲਾ ਪੱਤਰਕਾਰ ਦਾ ਕਤਲ

ਯੇਰੂਸਲਮ – ਪੱਤਰਕਾਰੀ ਕਿੰਨਾ ਜ਼ੋਖਮ ਵਾਲਾ ਕੰਮ ਹੈ, ਆਏ ਦਿਨ ਮੀਡੀਆ ਤੇ ਹੁੰਦੇ ਹਮਲੇ ਦੱਸਦੇ ਹਨ। ਲੰਘੇ ਦਿਨ ਫਲਸਤੀਨ-ਇਜ਼ਰਾਈਲ ਸਰਹੱਦ ‘ਤੇ ਸਥਿਤ ਵੈਸਟ ਬੈਂਕ ‘ਚ ਦੋ ਪੱਖਾਂ ਵਿਚਾਲੇ ਹੋਈ ਗੋਲੀਬਾਰੀ ‘ਚ ਅਲ-ਜਜ਼ੀਰਾ ਦੇ ਇਕ ਪ੍ਰਮੁੱਖ ਮਹਿਲਾ ਪੱਤਰਕਾਰ ਦੀ ਮੌਤ ਹੋ ਗਈ | ਮੀਡੀਆ ਸਮੂਹ ਨੇ ਇਸ ਦੇ ਲਈ ਇਜ਼ਰਾਈਲ ਨੂੰ ਦੋਸ਼ੀ ਠਹਿਰਾਇਆ ਹੈ | ਮਾਰੀ ਗਈ ਪੱਤਰਕਾਰ ਦਾ ਨਾਂਅ ਸ਼ਿਰੇਨ ਅਬੂ ਅਕਲੇਹ ਦੱਸਿਆ ਗਿਆ ਹੈ | ਅਲ-ਜਜ਼ੀਰਾ ਨੇ ਦੱਸਿਆ ਕਿ ਪੱਤਰਕਾਰ ਸ਼ਿਰੇਨ ਫਲਸਤੀਨ ‘ਚ ਤਾਇਨਾਤ ਸਨ | ਮੀਡੀਆ ਸਮੂਹ ਨੇ ਇਸ ਦੇ ਲਈ ਇਜ਼ਰਾਈਲੀ ਸੈਨਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਇਸ ਨੂੰ ‘ਕੋਲਡ ਬਲੱਡ ਮਡਰਰ’ ਕਰਾਰ ਦਿੱਤਾ ਹੈ | ਅਬੂ ਦੀ ਮੌਤ ਉਸ ਸਮੇਂ ਹੋਈ ਜਦੋਂ ਉਸ ਨੇ ਪ੍ਰੈਸ ਦੀ ਜੈਕਟ ਪਹਿਣੀ ਹੋਈ ਸੀ | ਸੂਤਰਾਂ ਅਨੁਸਾਰ ਅਬੂ ਦੀ ਮੌਤ ਇਜ਼ਰਾਈਲੀ ਸੈਨਿਕਾਂ ਵਲੋਂ ਚਲਾਈ ਗੋਲੀ ਨਾਲ ਹੋਈ ਹੈ | ਅਬੂ ਵੈਸਟ ਬੈਂਕ ਸਥਿਤ ਜੇਨਿਨ ਰਫਿਊਜ਼ੀ ਕੈਂਪ ‘ਤੇ ਹੋਏ ਛਾਪੇ ਦੀ ਕਵਰੇਜ ਕਰਨ ਲਈ ਉਥੇ ਗਏ ਸਨ |

Comment here