ਅਪਰਾਧਖਬਰਾਂਦੁਨੀਆ

ਫਰਜ਼ੀ ਕਾਲ ਸੈਂਟਰ – ਚੀਨੀ ਨਾਗਰਿਕ ਸਮੇਤ 35 ਗ੍ਰਿਫ਼ਤਾਰ

ਕਾਠਮਾਂਡੂ-ਇਥੋਂ ਦੀ ਪੁਲਸ ਛਾਪੇਮਾਰੀ ਦੌਰਾਨ ਫਰਜ਼ੀ ਕਾਲ ਸੈਂਟਰ ਦੇ ਦੋਸ਼ ‘ਚ 36 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿਚ ਇਕ ਚੀਨੀ ਨਾਗਰਿਕ, ਇਕ ਮਹਿਲਾ ਤੇ ਦੋ ਭਾਰਤੀ ਵੀ ਸ਼ਾਮਲ ਹਨ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ‘ਚੋਂ 33 ਨੇਪਾਲੀ ਅਤੇ ਇਕ ਚੀਨ ਦਾ ਨਾਗਰਿਕ ਸ਼ਾਮਲ ਹੈ। ਇਹ ਲੋਕ ਇਥੇ ਟਿੰਕੂਨ ਇਲਾਕੇ ‘ਚ ਸਥਿਤ ਸਕਾਈ ਵਰਲਡ ਸਰਵਿਸ ਸੈਂਟਰ ਦੇ ਕਰਮਚਾਰੀ ਸਨ।
ਉਨ੍ਹਾਂ ਨੇ ਦੱਸਿਆ ਕਿ 43 ਸਾਲਾਂ ਚੀਨੀ ਨਾਗਰਿਕ ਕੰਪਨੀ ਦਾ ਪ੍ਰਬੰਧਨ ਪ੍ਰਮੁੱਖ ਹੈ। ਕਾਠਮਾਂਡੂ ਮੈਟਰੋਪਾਲੀਟਨ ਪੁਲਸ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਧੋਖਾਧੜੀ ਕਰਨ ਅਤੇ ਨਿੱਜੀ ਜਾਣਕਾਰੀ ਚੋਰੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਮੁਤਾਬਕ ਦੋ ਭਾਰਤੀਆਂ ‘ਚੋਂ 26 ਸਾਲਾਂ ਇਕ ਪੁਰਸ਼ ਅਤੇ 19 ਸਾਲਾਂ ਇਕ ਮਹਿਲਾ ਸ਼ਾਮਲ ਹੈ। ਦੋਵੇਂ ਉੱਤਰ ਪ੍ਰਦੇਸ਼ ਦੇ ਨਿਵਾਸੀ ਹਨ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 33 ਨੇਪਾਲੀ ਨਾਗਰਿਕਾਂ ‘ਚੋਂ ਪੰਜ ਮਹਿਲਾਵਾਂ ਵੀ ਸ਼ਾਮਲ ਹਨ। ਪੁਲਸ ਨੇ ਛਾਪੇਮਾਰੀ ਦੇ ਦੌਰਾਨ 8,29,000 ਰੁਪਏ ਨਕਦੀ, 362 ਲੈਪਟਾਪ ਅਤੇ 748 ਡੈਸਕਟਾਪ ਕੰਪਿਊਟਰ ਜ਼ਬਤ ਕੀਤੇ ਹਨ।

Comment here