ਅਪਰਾਧਸਿਆਸਤਖਬਰਾਂਦੁਨੀਆ

ਫਰਾਂਸ ਦੀ ਸੰਸਦ ‘ਚ ਉਈਗਰ ਨਸਲਕੁਸ਼ੀ ‘ਤੇ ਮਤਾ ਪਾਸ

ਚੀਨ ਔਖਾ, ਕਿਹਾ-ਅੰਦਰੂਨੀ ਮਾਮਲਿਆਂ ‘ਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ

ਬੀਜਿੰਗ-ਚੀਨ ਦੇ ਸ਼ਿਨਜਿਆਂਗ ਸੂਬੇ ‘ਚ ਉਈਗਰ ਮੁਸਲਮਾਨਾਂ ਨਾਲ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਫਰਾਂਸ ਦੀ ਸੰਸਦ ‘ਚ ਪਾਸ ਕੀਤੇ ਪ੍ਰਸਤਾਵ ਤੋਂ ਚੀਨ ਹੈਰਾਨ ਰਹਿ ਗਿਆ ਹੈ। ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਚੀਨ ਨੇ ਕਿਹਾ ਹੈ ਕਿ ਇਹ ਮਤਾ ਦੁਵੱਲੇ ਸਬੰਧਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਦਰਅਸਲ, ਫਰਾਂਸ ਦੀ ਸੰਸਦ ਨੇ ਉਈਗਰ ਨਸਲਕੁਸ਼ੀ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਇਸ ਨੂੰ ਇਕ ਵਿਸ਼ੇਸ਼ ਭਾਈਚਾਰੇ ਦੀ ਨਸਲਕੁਸ਼ੀ ਕਰਾਰ ਦਿੱਤਾ ਹੈ। ਇਹ ਪ੍ਰਸਤਾਵ ਵਿਰੋਧੀ ਸੋਸ਼ਲਿਸਟ ਪਾਰਟੀ ਦੁਆਰਾ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਪਾਰਟੀ ਨੇ ਵੀ ਸਮਰਥਨ ਦਿੱਤਾ ਸੀ। ਮਤੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਫਰਾਂਸ ਸਥਿਤ ਚੀਨੀ ਦੂਤਾਵਾਸ ਨੇ ਕਿਹਾ ਕਿ ਸ਼ਿਨਜਿਆਂਗ ਨਾਲ ਸਬੰਧਤ ਮੁੱਦੇ ਨਸਲੀ, ਧਾਰਮਿਕ ਜਾਂ ਮਨੁੱਖੀ ਅਧਿਕਾਰ ਨਹੀਂ ਹਨ, ਸਗੋਂ ਅੱਤਵਾਦ ਅਤੇ ਵੱਖਵਾਦ ਹਨ। ਇਹ ਮੁੱਦੇ ਚੀਨ ਦੀ ਪ੍ਰਭੂਸੱਤਾ ਨਾਲ ਸਬੰਧਤ ਹਨ, ਜੋ ਖੇਤਰੀ ਅਖੰਡਤਾ ਅਤੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਹਨ। ਇਸੇ ਦੌਰਾਨ ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਵੀ ਫਰਾਂਸ ਦੀ ਸੰਸਦ ਵਿੱਚ ਪਾਸ ਕੀਤੇ ਮਤੇ ਬਾਰੇ ਕਿਹਾ ਕਿ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇ ਕੇ ਇਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਹੈ। ਫਰਾਂਸ ਵਿੱਚ ਚੀਨੀ ਦੂਤਘਰ ਨੇ ਫਰਾਂਸ ਦੀ ਸੰਸਦ ਵਿੱਚ ਪਾਸ ਕੀਤੇ ਗਏ ਚੀਨੀ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਨਿੰਦਾ ਕਰਨ ਵਾਲੇ ਮਤੇ ‘ਤੇ ਕਿਹਾ ਕਿ ਫਰਾਂਸ ਚੀਨੀ ਨੀਤੀਆਂ ਨੂੰ ਬਦਲਣ ਲਈ ਅੰਤਰਰਾਸ਼ਟਰੀ ਭਾਈਚਾਰੇ ‘ਤੇ ਦਬਾਅ ਬਣਾ ਰਿਹਾ ਹੈ, ਜੋ ਝੂਠ ‘ਤੇ ਆਧਾਰਿਤ ਹਨ। ਇਸ ਤੋਂ ਪਹਿਲਾਂ ਫਰਾਂਸ ਦੀ ਸੰਸਦ ਵਿੱਚ ਚੀਨ ਖ਼ਿਲਾਫ਼ ਮਤਾ 169 ਵੋਟਾਂ ਨਾਲ ਪਾਸ ਕੀਤਾ ਗਿਆ ਸੀ। ਇਸ ਪ੍ਰਸਤਾਵ ਦੇ ਖਿਲਾਫ ਸਿਰਫ ਇੱਕ ਵੋਟ ਪਿਆ।

Comment here