ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਫਰਾਂਸ ਤੇ ਈਯੂ ਦੇ ਨੁਮਾਇੰਦੇ ਨੇ ਪੀ ਐਮ ਮੋਦੀ ਨਾਲ ਨਵੀਨ ਦੀ ਮੌਤ ਤੇ ਦੁੱਖ ਜਤਾਇਆ

ਨਵੀਂ ਦਿੱਲੀ-ਰੂਸ ਯੁਕਰੇਨ ਸੰਕਟ ਤੋੰ ਸਾਰੀ ਦੁਨੀਆ ਵਿਚ ਚਿੰਤਾ ਉਭਰ ਰਹੀ ਹੈ। ਭਾਰਤ ਦਾ ਤਾਂ ਇਕ ਵਿਦਿਆਰਥੀ ਯੁਕਰੇਨ ਵਿਚ ਰੂਸ ਦੇ ਹਮਲੇ ਵਿੱਚ ਮਾਰਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨਾਲ ਫੋਨ ਤੇ ਗੱਲ ਕੀਤੀ। ਚਾਰਲਸ ਮਿਸ਼ੇਲ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਪੀਐਮ ਮੋਦੀ ਨਾਲ ਗੱਲਬਾਤ ਵਿੱਚ ਰੂਸੀ ਹਮਲਿਆਂ ਵਿੱਚ ਖਾਰਕੀਵ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਯੂਰਪੀ ਦੇਸ਼ ਦਿਲੋਂ ਮਦਦ ਕਰ ਰਹੇ ਹਨ। ਰੂਸ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਤੇ ਵੱਡਾ ਹਮਲਾ ਕੀਤਾ। ਰੂਸੀ ਫੌਜ ਨੇ ਵੀ ਮਿਜ਼ਾਈਲਾਂ ਦਾਗੀਆਂ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਖਾਰਕੀਵ ਦੇ ਮੁੱਖ ਚੌਕ ਤੇ ਹੋਏ ਹਮਲੇ ਨੂੰ ਨਿਰਵਿਵਾਦ ਅੱਤਵਾਦ” ਕਿਹਾ ਅਤੇ ਇਸਨੂੰ ਯੁੱਧ ਅਪਰਾਧ ਕਿਹਾ। ਉਨ੍ਹਾਂ ਨੇ ਕਿਹਾ, “ਕੋਈ ਮਾਫ਼ ਨਹੀਂ ਕਰੇਗਾ। ਇਹ ਹਮਲਾ ਇੱਕ ਜੰਗੀ ਅਪਰਾਧ ਹੈ। ਕੋਈ ਨਹੀਂ ਭੁੱਲੇਗਾ… ਇਹ ਰੂਸੀ ਸੰਘ ਦਾ ਰਾਜ ਅੱਤਵਾਦ ਹੈ।

Comment here