ਸਿਹਤ-ਖਬਰਾਂਖਬਰਾਂਚਲੰਤ ਮਾਮਲੇਦੁਨੀਆ

ਫਰਾਂਸ ’ਚ ਮਨੁੱਖ ਦੇ ਸੰਪਰਕ ਨਾਲ ਕੁੱਤੇ ਨੂੰ ਹੋਇਆ ਮੰਕੀਪਾਕਸ

ਜਿਨੇਵਾ-ਮੰਕੀਪਾਕਸ ਨੂੰ ਲੈ ਕੇ ਫਰਾਂਸ ਵਿਚ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਫਰਾਂਸ ਵਿਚ ਮਨੁੱਖ ਤੋਂ ਕੁੱਤੇ ਵਿਚ ਵਾਇਰਸ ਦੇ ਸੰਚਾਰ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਮੈਡੀਕਲ ਖੋਜ ਨਾਲ ਸਬੰਧਤ ਵੱਕਾਰੀ ਖੋਜ ਪੱਤਰ ‘ਲੈਂਸੇਟ’ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਵਿਗਿਆਨੀਆਂ ਦੇ ਅਨੁਸਾਰ, ਜੇਕਰ ਮੰਕੀਪਾਕਸ ਵੱਖ ਆਬਾਦੀ ਵਿੱਚ ਫੈਲਦਾ ਹੈ, ਤਾਂ ਇਸ ਦੇ ਵਿਕਸਤ ਹੋ ਕੇ ਵੱਖ ਤਰ੍ਹਾਂ ਦੇ ਮਿਊਟੇਟ ਹੋਣ ਦੀ ਪੂਰੀ ਸੰਭਾਵਨਾ ਹੈ।
ਮਨੁੱਖ ਤੋਂ ਕੁੱਤੇ ਵਿੱਚ ਮੰਕੀਪਾਕਸ ਵਾਇਰਸ ਫੈਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐਚ.ਓ.) ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਡਬਲਿਯੂ.ਐਚ.ਓ. ਨੇ ਮੰਕੀਪਾਕਸ ਤੋਂ ਪੀੜਤ ਲੋਕਾਂ ਨੂੰ ਜਾਨਵਰਾਂ ਦੇ ਸੰਪਰਕ ਵਿੱਚ ਨਾ ਆਉਣ ਦੀ ਸਲਾਹ ਦਿੱਤੀ ਹੈ। ਡਬਲਿਯੂ.ਐਚ.ਓ. ਦੇ ਐਮਰਜੈਂਸੀ ਨਿਰਦੇਸ਼ਕ ਮਾਈਕਲ ਰਿਆਨ ਦੇ ਅਨੁਸਾਰ, ਇਹ ਇੱਕ ਖ਼ਤਰਨਾਕ ਸਥਿਤੀ ਹੈ। ਹਾਲਾਂਕਿ, ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਹ ਵਾਇਰਸ ਇੱਕ ਹੀ ਕੁੱਤੇ ਵਿੱਚ ਇੱਕ ਮਨੁੱਖ ਦੀ ਤੁਲਨਾ ਵਿਚ ਤੇਜ਼ੀ ਨਾਲ ਵਿਕਸਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
‘ਲੈਂਸੇਟ’ ਦੇ ਮੁਤਾਬਕ ਫਰਾਂਸ ਵਿੱਚ ਦੋ ਪੁਰਸ਼ਾਂ ਨਾਲ ਰਹਿਣ ਵਾਲੇ ਇੱਕ ਕੁੱਤੇ ਵਿੱਚ ਵਾਇਰਸ ਨਾਲ ਸੰਕਰਮਿਤ ਹੋਣ ਦੇ 12 ਦਿਨਾਂ ਬਾਅਦ ਲੱਛਣ ਦਿਖਾਈ ਦੇਣ ਲੱਗੇ। ਇਸ 4 ਸਾਲ ਦੇ ਕੁੱਤੇ ਦੇ ਢਿੱਡ ‘ਤੇ ਜ਼ਖ਼ਮ ਅਤੇ ਮੁਹਾਸੇ ਵਰਗੇ ਲੱਛਣ ਦਿਖਣ ਤੋਂ ਬਾਅਦ ਕਰਵਾਏ ਗਏ ਟੈਸਟ ‘ਚ ਮੰਕੀਪਾਕਸ ਹੋਣ ਦੀ ਪੁਸ਼ਟੀ ਹੋਈ ਹੈ। ਦਰਅਸਲ ਮੰਕੀਪਾਕਸ ਹੋਣ ਤੋਂ ਬਾਅਦ ਦੋਵੇਂ ਪੁਰਸ਼ ਆਪਣੇ ਕੁੱਤੇ ਨਾਲ ਕੁਆਰੰਟੀਨ ਹੋ ਗਏ ਸਨ। ਕੁੱਤਾ ਉਨ੍ਹਾਂ ਦੇ ਨਾਲ ਹੀ ਸੌਂਦਾ ਸੀ, ਜੋ ਹੁਣ ਇਸ ਬਿਮਾਰੀ ਤੋਂ ਪੀੜਤ ਹੈ।

Comment here