ਬੇਗੋਵਾਲ-ਰੋਜ਼ੀ-ਰੋਟੀ ਲਈ 3 ਮਹੀਨੇ ਪਹਿਲਾਂ ਫਰਾਂਸ ਗਏ ਬੇਗੋਵਾਲ ਦੇ ਇਕ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 2 ਲੜਕੇ ਅਤੇ 1 ਲੜਕੀ ਹੈ। ਮ੍ਰਿਤਕ ਸੁਖਵਿੰਦਰ ਸਿੰਘ ਐੱਮ. ਪੀ. 3 ਮਹੀਨੇ ਪਹਿਲਾਂ ਫਰਾਂਸ ਗਿਆ ਸੀ। ਬੀਤੇ ਦਿਨ ਉਸ ਦਾ ਵੱਡਾ ਲੜਕਾ, ਜੋ ਸੁਖਵਿੰਦਰ ਦੇ ਨਾਲ ਹੀ ਫਰਾਂਸ ਵਿਚ ਰਹਿ ਰਿਹਾ ਹੈ, ਨੇ ਫੋਨ ਕਰ ਕੇ ਦੱਸਿਆ ਕਿ ਕੰਮ ’ਤੇ ਜਾਣ ਸਮੇਂ ਸੁਖਵਿੰਦਰ ਨੂੰ ਇਕ ਮੁੰਡੇ ਦਾ ਫੋਨ ਆਇਆ ਤੇ ਉਹ ਉਸ ਕੋਲ ਰਾਤ ਰਹਿਣ ਚਲਾ ਗਿਆ। ਰਾਤ ਸਮੇਂ ਉਸ ਲੜਕੇ ਨੇ ਦੱਸਿਆ ਕਿ ਉਸ ਦੀ ਹਾਲਤ ਖ਼ਰਾਬ ਹੋ ਗਈ ਸੀ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਉੱਧਰ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ 7 ਸਾਲ ਪਹਿਲਾਂ ਉਸ ਦੇ ਪਤੀ ਮਨਜੀਤ ਸਿੰਘ ਦੀ ਵੀ ਮੌਤ ਹੀ ਚੁੱਕੀ ਹੈ।
Comment here