ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਫਤਹਿਗੜ੍ਹ ਸਾਹਿਬ ਚ ਵੀ ਧਾਰਾ 144 ਲਾਉਣ ਦੀ ਸਿਫਾਰਿਸ਼

ਪਟਿਆਲਾ- ਬੀਤੇ ਦਿਨ ਪਟਿਆਲਾ ਵਿੱਚ ਸ਼ਿਵ ਸੈਨਾ ਦੇ ਵਰਕਰਾਂ ਤੇ ਖਾਲਿਸਤਾਨੀਆਂ ਚ ਹੋਈ ਝੜਪ ਤੋਂ ਬਾਅਦ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਐਸਐਸਪੀ ਵੱਲੋਂ ਸੁਰੱਖਿਆ ਦੇ ਲਿਹਾਜ਼ ਨਾਲ ਜਿਲ੍ਹੇ ਵਿਚ ਧਾਰਾ 144 ਲਾਗੂ ਕਰਨ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸੁਰੱਖਿਆ ਦੇ ਲਿਹਾਜ਼ ਨਾਲ ਜਿਲ੍ਹੇ ਵਿਚ ਧਾਰਾ 144 ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਕੱਲ਼੍ਹ ਪਟਿਆਲਾ ਵਿਚ ਦੋ ਧੜਿਆਂ ਵਿਚ ਟਕਰਾਅ ਹੋਇਆ ਸੀ, ਜਿਸ ਕਾਰਨ ਅੱਜ 30 ਅਪਰੈਲ ਨੂੰ ਹਿੰਦੂ ਸੰਗਠਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਲਈ ਸੁਰਖਿਆ ਦੇ ਲਿਹਾਜ਼ ਨਾਲ ਜਿਲ੍ਹੇ ਵਿਚ ਧਾਰਾ 144 ਲਾਗੂ ਕੀਤੀ ਜਾਵੇ।

ਗੁਰਦਾਸਪੁਰ ਵਿੱਚ ਸ਼ਿਵ ਸੈਨਾ ਦੇ ਆਗੂ ਹਨੀ ਮਹਾਜਨ ਨੂੰ ਅਹਿਤਿਆਤ ਵਜੋਂ ਨਜ਼ਰਬੰਦ ਕਰ ਦਿੱਤਾ ਗਿਆ ਹੈ।

ਕੱਲ ਅੰਮ੍ਰਿਤਸਰ ਵਿੱਚ ਵੀ ਸੁਰੱਖਿਆ ਦੇ ਪ੍ਰਬੰਧ ਸਖਤ ਕਰ ਦਿੱਤੇ ਗਏ ਸਨ, ਉੱਚ ਅਧਿਕਾਰੀ ਖੁਦ ਸੁਰੱਖਿਆ ਇੰਤਜਾ਼ਮਾਂ ਦੀ ਨਿਗਰਾਨੀ ਕਰਦੇ ਨਜ਼ਰ ਆਏ ਸਨ।

Comment here