ਮੁੰਬਈ-ਦੇਸ਼ ਵਿੱਚ ਗੈਂਗਰੇਪ ਦੇ ਇਕ ਚਰਚਿਤ ਮਾਮਲੇ ਦੇ ਦੋਸ਼ੀਆਂ ਨੂੰ ਵੱਡੀ ਰਾਹਤ ਮਿਲੀ ਹੈ। ਬੰਬੇ ਹਾਈ ਕੋਰਟ ਨੇ ਮੱਧ ਮੁੰਬਈ ਦੇ ਸ਼ਕਤੀ ਮਿੱਲ ਕੰਪਲੈਕਸ ਵਿੱਚ 22 ਸਾਲਾ ਫੋਟੋ ਪੱਤਰਕਾਰ ਨਾਲ 2013 ਵਿੱਚ ਹੋਏ ਸਮੂਹਿਕ ਬਲਾਤਕਾਰ ਦੇ ਤਿੰਨ ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ। ਅਦਾਲਤ ਨੇ ਕਿਹਾ ਕਿ ਸਾਰੇ ਦੋਸ਼ੀ ਕੀਤੇ ਗਏ ਅਪਰਾਧ ’ਤੇ ਪਛਤਾਵਾ ਕਰਨ ਲਈ ਉਮਰ ਕੈਦ ਕੱਟਣ ਦੇ ਹੱਕਦਾਰ ਹਨ। ਪੀੜਤਾ ਲਈ ਇਹ ਬੇਹਦ ਦੁਖ ਦੇਣ ਵਾਲਾ ਅਦਾਲਤੀ ਫੈਸਲਾ ਮੰਨਿਆ ਜਾ ਰਿਹਾ ਹੈ, ਉਹ ਬੰਬੇ ਹਾਈਕੋਰਟ ਦੇ ਇਸ ਫੈਸਲੇ ਖਿਲਾਫ ਸਰਬਉਚ ਅਦਾਲਤ ਚ ਪਹੁੰਚ ਕਰ ਸਕਦੀ ਹੈ।
ਪੱਤਰਕਾਰ ਦੇ ਕੁਕਰਮੀਆਂ ਦੀ ਮੌਤ ਦੀ ਸਜਾ਼ ਉਮਰ ਕੈਦ ਚ ਬਦਲੀ

Comment here