ਸਿਆਸਤਖਬਰਾਂਚਲੰਤ ਮਾਮਲੇ

ਪੱਛਮੀ ਬੰਗਾਲ ’ਚ ਹਿੰਦੂਆਂ ਨੇ ਇਸਲਾਮ ਕਬੂਲਿਆ-ਖੁਲਾਸਾ

ਨਵੀਂ ਦਿੱਲੀ-ਪੱਛਮੀ ਬੰਗਾਲ ’ਚ ਹਿੰਦੂਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਰਾਸ਼ਟਰੀ ਪਿਛੜਾ ਵਰਗ ਕਮਿਸ਼ਨ (ਐੱਨ.ਸੀ.ਬੀ.ਸੀ.) ਦੇ ਪ੍ਰਧਾਨ ਹੰਸਰਾਜ ਅਹੀਰ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਹਿੰਦੂਆਂ ਨੇ ਵੱਡੇ ਪੱਧਰ ’ਤੇ’ ਇਸਲਾਮ ਧਰਮ ਅਪਣਾ ਲਿਆ ਹੈ। ਪਿਛੜਾ ਵਰਗ ਬਾਡੀ ਦੇ ਮੁਖੀ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਤੋਂ ਪੱਛਮੀ ਬੰਗਾਲ ’ਚ ਪ੍ਰਵਾਸ ਕਰਨ ਵਾਲੇ ਮੁਸਲਮਾਨਾਂ ਨੂੰ ਵੀ ਓ.ਬੀ.ਸੀ. ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਹੰਸਰਾਜ ਅਹੀਰ ਨੇ ਕਿਹਾ ਕਿ ਕਮਿਸ਼ਨ ਨੇ ਇਸ ਸਾਲ 25 ਫਰਵਰੀ ਨੂੰ ਪੱਛਮੀ ਬੰਗਾਲ ਦਾ ਦੌਰਾ ਕੀਤਾ ਸੀ। ਕਮਿਸ਼ਨ ਨੇ ਆਪਣੀ ਜਾਂਚ ’ਚ ਪਾਇਆ ਕਿ ਪੱਛਮੀ ਬੰਗਾਲ ਦੀ ਸਰਕਾਰੀ ਸੰਸਥਾ ਦੇ ਕਲਚਰਲ ਰਿਸਰਚ ਇੰਸਟੀਊਟ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ’ਚ ਹਿੰਦੂਆਂ ਨੇ ਵੱਡੇ ਪੱਧਰ ’ਤੇ ਇਸਲਾਮ ਕਬੂਲ ਕਰ ਲਿਆ ਹੈ। ਅਹੀਰ ਨੇ ਅੱਗੇ ਖੁਲਾਸਾ ਕੀਤਾ ਕਿ ਪੱਛਮੀ ਬੰਗਾਲ ਸਰਕਾਰ ਨੇ ਕੁਰੈਸ਼ੀ ਮੁਸਲਿਮ ਜਾਤ ਨੂੰ ਓ. ਬੀ. ਸੀ. ਦੀ ਕੇਂਦਰੀ ਸੂਚੀ ’ਚ ਸ਼ਾਮਲ ਕਰਨ ਲਈ ਰਾਸ਼ਟਰੀ ਪਿਛੜਾ ਵਰਗ ਕਮਿਸ਼ਨ ਨੂੰ ਇਕ ਪ੍ਰਸਤਾਵ ਭੇਜਿਆ ਹੈ। ਉਂਝ ਪੱਛਮੀ ਬੰਗਾਲ ਸਰਕਾਰ ਕੁਰੈਸ਼ੀ ਮੁਸਲਿਮ ਨੂੰ ਇਕ ਜਾਤ ਦੇ ਰੂਪ ’ਚ ਨਹੀਂ ਮੰਨਦੀ ਹੈ।

Comment here