ਬਾਂਕੁਰਾ-ਪੱਛਮੀ ਬੰਗਾਲ ਦੇ ਬਾਂਕੁਰਾ ਨੇੜੇ ਐਤਵਾਰ ਤੜਕੇ ਦੋ ਮਾਲ ਗੱਡੀਆਂ ਆਪਸ ਵਿਚ ਟਕਰਾ ਗਈਆਂ, ਜਿਸ ਕਾਰਨ ਕਈ ਡੱਬੇ ਪਟੜੀ ਤੋਂ ਉਤਰ ਗਏ। ਇਹ ਘਟਨਾ ਓਂਡਾ ਸਟੇਸ਼ਨ ‘ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਸਵੇਰੇ 4 ਵਜੇ ਦੇ ਕਰੀਬ ਬਾਂਕੁਰਾ ਨੇੜੇ ਦੋ ਟਰੇਨਾਂ ਦੀ ਟੱਕਰ ਤੋਂ ਬਾਅਦ ਕਈ ਡੱਬੇ ਪਟੜੀ ਤੋਂ ਉਤਰ ਗਏ। ਇੱਕ ਮਾਲ ਗੱਡੀ ਨੇ ਦੂਜੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਮਾਲ ਗੱਡੀ ਦੀਆਂ 12 ਵੈਗਨਾਂ ਪਟੜੀ ਤੋਂ ਉਤਰ ਗਈਆਂ। ਇਹ ਘਟਨਾ ਓਂਡਾ ਸਟੇਸ਼ਨ ‘ਤੇ ਵਾਪਰੀ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਮਾਲ ਗੱਡੀ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਰੇਲਵੇ ਅਧਿਕਾਰੀਆਂ ਦੇ ਬਿਆਨ ਮੁਤਾਬਕ, ‘ਦੋਵੇਂ ਮਾਲ ਗੱਡੀਆਂ ਖਾਲੀ ਸਨ। ਦੋ ਟਰੇਨਾਂ ਦੀ ਟੱਕਰ ਕਿਵੇਂ ਹੋਈ, ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਦਸੇ ਨਾਲ ਰੇਲਵੇ ਦੇ ਏਡੀਆਰਏ ਡਿਵੀਜ਼ਨ ਵਿੱਚ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਡਿਵੀਜ਼ਨ ਵਿੱਚ ਪੱਛਮੀ ਬੰਗਾਲ ਦੇ ਚਾਰ ਜ਼ਿਲ੍ਹੇ – ਪੱਛਮੀ ਮਿਦਨਾਪੁਰ, ਬਾਂਕੁਰਾ, ਪੁਰੂਲੀਆ, ਬਰਦਵਾਨ ਅਤੇ ਝਾਰਖੰਡ ਦੇ ਤਿੰਨ ਜ਼ਿਲ੍ਹੇ – ਧਨਬਾਦ, ਬੋਕਾਰੋ ਅਤੇ ਸਿੰਘਭੂਮ ਸ਼ਾਮਲ ਹਨ। ਸ਼ੁਰੂਆਤੀ ਤੌਰ ‘ਤੇ ਇਹ ਹਾਦਸਾ ਸਿਗਨਲ ਨਾਲ ਜੁੜਿਆ ਜਾਪਦਾ ਹੈ। ਇਸ ਕਾਰਨ ਰੂਟ ਦੀ ਆਵਾਜਾਈ ਵਿੱਚ ਵਿਘਨ ਪਿਆ ਹੈ। ਰੇਲਵੇ ਸੂਤਰਾਂ ਮੁਤਾਬਕ ਸਿਗਨਲ ਓਵਰਸ਼ੂਟ ਹੋਣ ਕਾਰਨ ਮਾਲ ਗੱਡੀ ਅੱਗੇ ਚੱਲ ਰਹੀ ਇਕ ਹੋਰ ਮਾਲ ਗੱਡੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਇਸ ਟੱਕਰ ਕਾਰਨ 11 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
Comment here