ਸਿਆਸਤਖਬਰਾਂ

ਪੰਨੂ ਨੇ ਭਾਰਤੀ ਹਿੰਦੂਆਂ ਨੂੰ ਕੈਨੇਡਾ ਛੱਡਣ ਦੀ ਦਿੱਤੀ ਧਮਕੀ

ਸਰੀ-ਭਾਰਤ ਤੇ ਟਰੂਡੋ ਸਰਕਾਰ ਵਿੱਚ ਆਪਸੀ ਤਾਲਮੇਲ ਨੂੰ ਬਰਕਰਾਰ ਰੱਖਣ ਲਈ ਭਾਰਤ ਸਰਕਾਰ ਵੱਲੋਂ ਖਾਲਿਸਤਾਨੀ ਰੈਫਰੈਂਡਮ ਵੋਟਾਂ ਦਾ ਲਗਾਤਾਰ ਵਿਰੋਧ ਕਰਕੇ ਭਾਰਤ ਦੌਰੇ ਦੌਰਾਨ ਟਰੂਡੋ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਗਿਆ ਸੀ। ਕੈਨੇਡਾ ਸਰਕਾਰ ਦੀ ਸ਼ਹਿ ‘ਤੇ ਭਾਰਤ ਤੋਂ ਵੱਖ ਦੇਸ਼ ਪੰਜਾਬ ਨੂੰ ਖਾਲਿਸਤਾਨ ਬਣਾਉਣ ਲਈ ਅੱਜ ਭਾਰਤ ਦੀ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਗਿੱਦੜਭਬਕੀ ਦਿੰਦਿਆਂ ਭਾਰਤੀ ਰਾਜਦੂਤ ਸਮੇਤ ਭਾਰਤੀ ਹਿੰਦੂਆਂ ਨੂੰ ਕੈਨੇਡਾ ਛੱਡਣ ਦੀ ਧਮਕੀ ਦਿੱਤੀ ਹੈ। ਅੱਤਵਾਦੀ ਗਰੁੱਪ ਵੱਲੋਂ 29 ਅਕਤੂਬਰ ਨੂੰ ਸਰੀ ਵਿੱਚ ਰੈਫਰੈਂਡਮ ਲਈ ਮੁੜ ਵੋਟਾਂ ਪਾਉਣ ਨੂੰ ਕਿਹਾ ਜਾ ਰਿਹਾ ਹੈ, ਜਿਸ ਨੂੰ ਟਰੂਡੋ ਸਰਕਾਰ ਵੱਲੋਂ ਅਗਲੇ ਸਾਲ ਆਉਣ ਵਾਲੀਆਂ ਚੋਣਾਂ ਵਿੱਚ ਸਿੱਖ ਵੋਟਰਾਂ ਨੂੰ ਭਰਮਾਉਣ ਲਈ ਪੰਨੂ ਨੂੰ ਵੱਡੀ ਸ਼ਹਿ ਦਿੱਤੀ ਜਾ ਰਹੀ ਹੈ।

Comment here