ਸ਼ਿਮਲਾ-ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪਨੂੰ ਵੱਲੋੰ ਲਗਾਤਾਰ ਭੜਕਾਊ ਬਿਆਨਬਾਜੀ਼ ਕੀਤੀ ਜਾ ਰਹੀ ਹੈ, ਹੁਣ ਉਸ ਨੇ ਹਿਮਾਚਲ ਪ੍ਰਦੇਸ਼ ਦੇ ਸੀਐਮ ਜੈ ਰਾਮ ਠਾਕੁਰ ਤੇ ਡੀਜੀਪੀ ਪੁਲਿਸ ਸੰਜੇ ਕੁੰਡੁ ਦੀ ਵਿਦੇਸ਼ ਯਾਤਰਾ ਦੀ ਜਾਣਕਾਰੀ ਦੇਣ ਵਾਲੇ ਨੂੰ 25 ਹਜਾਰ ਡਾਲਰ ਦਾ ਇਨਾਮ ਦੇਣ ਗਲ ਕਹੀ ਹੈ। ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਬਾਹਰ ਖਾਲਿਸਥਾਨ ਦੇ ਝੰਡੇ ਲਾਏ ਜਾਣ ਤੋਂ ਬਾਅਦ ਲਗਾਤਾਰ ਪੰਨੂ ਵੱਲੋਂ ਵੀਡੀਓ ਜਾਰੀ ਕੀਤੀਆਂ ਜਾ ਰਹੀਆਂ ਹਨ। ਵਿਧਾਨ ਸਭਾ ਦੇ ਬਾਹਰ ਝੰਡੇ ਲਾਏ ਜਾਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਪੁਲਿਸ ਨੇ ਰੋਪੜ ਜ਼ਿਲ੍ਹੇ ਤੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਰਪਤਵੰਤ ਸਿੰਘ ਪੰਨੂ ਨੇ 25 ਹਜ਼ਾਰ ਡਾਲਰ ਇਨਾਮ ਦੀ ਪੇਸ਼ਕਸ਼ ਕਰਦੇ ਹੋਏ ਮੀਡੀਆ ਨੂੰ ਜਾਰੀ ਕੀਤੇ ਇੱਕ ਆਡੀਓ ਸੰਦੇਸ਼ ਵਿੱਚ ਕਿਹਾ ਕਿ “ਤੁਹਾਡੇ ਵਿਰੁੱਧ ਜੰਗ ਜਾਰੀ ਹੈ।” ਮੁੱਖ ਮੰਤਰੀ ਠਾਕੁਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਹੀਂ ਸਿੱਖਿਆ ਕਿ ਸਿੱਖਸ ਫਾਰ ਜਸਟਿਸ ਨਾਲ ਟਕਰਾਅ ਸ਼ੁਰੂ ਨਹੀਂ ਕਰਨਾ। ਪੰਨੂ ਨੇ ਕਿਹਾ, “ਸਿੱਖਸ ਫਾਰ ਜਸਟਿਸ ਮੁੱਖ ਮੰਤਰੀ ਠਾਕੁਰ ਤੇ ਡੀਜੀਪੀ ਕੁੰਡੂ ਨੂੰ ਯੂਰਪੀਅਨ ਯੂਨੀਅਨ ਵਿੱਚ ਜਵਾਬਦੇਹ ਬਣਾਏਗੀ ਜਿਸ ਦਾ ਗਲੋਬਲ ਅਧਿਕਾਰ ਖੇਤਰ ਹੈ ਤੇ ਯੂਰਪੀ ਅਦਾਲਤਾਂ ਤਸ਼ੱਦਦ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਵਾਰੰਟ ਜਾਰੀ ਕਰ ਸਕਦੀਆਂ ਹਨ।” ਇਸ ਤੋਂ ਪਹਿਲਾਂ ਸਿੱਖਸ ਫਾਰ ਜਸਟਿਸ ਨੇ ਐਲਾਨ ਕੀਤਾ ਸੀ ਕਿ “ਸਾਕਾ ਨੀਲਾ ਤਾਰਾ ਦੇ 38ਵੇਂ ਸਾਲ ਦੌਰਾਨ ਜੂਨ ਵਿੱਚ ਪਾਉਂਟਾ ਸਾਹਿਬ ਤੋਂ ਖਾਲਿਸਤਾਨ ਸਮਰਥਕ ਸਮੂਹ ਹਿਮਾਚਲ ਪ੍ਰਦੇਸ਼ ਵਿੱਚ ਖਾਲਿਸਤਾਨ ਰਿਫਰੈਂਡਮ ਲਈ ਵੋਟਿੰਗ ਮਿਤੀ ਦਾ ਐਲਾਨ ਕਰੇਗਾ।”
ਪੰਨੂੰ ਵੱਲੋਂ ਜੈ ਰਾਮ ਦੇ ਵਿਦੇਸ਼ ਦੌਰੇ ਦੀ ਸੂਹ ਦੇਣ ਵਾਲੇ ਨੂੰ ਇਨਾਮ ਦਾ ਐਲਾਨ

Comment here