ਅਪਰਾਧਸਿਆਸਤਖਬਰਾਂ

ਪੰਦਰਾਂ ਸੌ ਕਰੋੜ ਤੋਂ ਵੱਧ ਦੇ ਨਸ਼ੇ ਬਰਾਮਦ

ਨਵੀਂ ਦਿੱਲੀ- ਭਾਰਤੀ ਸੁਰੱਖਿਆ ਤੰਤਰ ਅਤੇ ਏਜੰਸੀਆਂ ਦੇਸ਼ ਵਿਰੋਧੀ ਅਤੇ ਗੈਰ ਸਮਾਜੀ ਤੱਤਾਂ ਦੇ ਖਿਲਾਫ ਹਮੇਸ਼ਾ ਮੁਸਤੈਦ ਰਹਿੰਦੀਆਂ ਹਨ, ਇਸੇ ਮੁਸਤੈਦੀ ਦੇ ਚਲਦਿਆਂ ਭਾਰਤੀ ਤੱਟ ਰੱਖਿਅਕ ਜਹਾਜ਼ਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਹਾਜ਼ਾਂ ਨੇ ਲਕਸ਼ਦੀਪ ਦੇ ਤੱਟ ਤੋਂ ਨਸ਼ੀਲੇ ਪਦਾਰਥਾਂ ਦੀ ਇਕ ਵੱਡੀ ਖੇਪ ਨੂੰ ਰੋਕਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਕੋਸਟ ਗਾਰਡ ਦੇ ਜਹਾਜ਼ਾਂ ਨੇ ਪਿੱਛਾ ਕਰਕੇ ਪ੍ਰਿੰਸ ਅਤੇ ਲਿਟਲ ਜੀਸਸ ਨਾਮ ਦੀਆਂ ਦੋ ਕਿਸ਼ਤੀਆਂ ਨੂੰ ਦਬੋਚ ਲਿਆ। ਆਈਸੀਜੀ ਦੇ ਅਧਿਕਾਰੀਆਂ ਅਨੁਸਾਰ ਕਿਸ਼ਤੀਆਂ ਤੋਂ 1,520 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਹ ਸਾਰਾ ਆਪ੍ਰੇਸ਼ਨ ਆਪਰੇਸ਼ਨ ‘ਖੋਜਬੀਨ’ ਤਹਿਤ ਕੀਤਾ ਗਿਆ। ਭਾਰਤੀ ਤੱਟ ਰੱਖਿਅਕ ਜਹਾਜਾਂ ਨੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨਾਲ ਸਾਂਝੇ ਤੌਰ ‘ਤੇ ਇਸ ਆਪਰੇਸ਼ਨ ਦੀ ਸ਼ੁਰੂਆਤ ਕੀਤੀ।

Comment here