ਸਿਆਸਤਖਬਰਾਂਦੁਨੀਆ

ਪੰਜ ਪਿਆਰਿਆਂ ਦਾ ਪਹਿਲਾ ਜੱਥਾ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਵਾਨਾ

ਚਮੋਲੀ-ਸ੍ਰੀ ਹੇਮਕੁੰਟ ਸਾਹਿਬ ਅਤੇ ਲਕਸ਼ਮਣ ਮੰਦਰ ਦੇ ਕਿਵਾੜ ਖੁੱਲਣ ਨੂੰ ਲੈ ਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਹੈ।ਹਿਮਾਲਿਆ ਦੇ ਉੱਚਾਈ ਵਾਲੇ ਖੇਤਰ ’ਚ ਸਥਿਤ ਧਾਰਮਿਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਅਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਅੱਜ ਯਾਨੀ ਕਿ ਸ਼ਨੀਵਾਰ ਨੂੰ ਖੁੱਲ੍ਹਣਗੇ। ਕਿਵਾੜ ਖੁੱਲ੍ਹਣ ਦੀ ਪ੍ਰਕਿਰਿਆ ਦੇ ਤਹਿਤ ਸ਼ੁੱਕਰਵਾਰ ਨੂੰ ਪੰਜ ਪਿਆਰਿਆਂ ਦੀ ਅਗਵਾਈ ’ਚ ਪਹਿਲਾ ਜੱਥਾ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਵਾਨਾ ਹੋ ਗਿਆ ਹੈ। ਪਹਿਲੇ ਜੱਥੇ ’ਚ 650 ਤੋਂ ਵੱਧ ਯਾਤਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਣਗੇ। ਪੰਜ ਪਿਆਰਿਆਂ ਦੀ ਅਗਵਾਈ ‘ਚ ਸਵੇਰੇ ਗੋਬਿੰਦਘਾਟ ਤੋਂ ਸ਼ੁਰੂ ਹੋਈ ਯਾਤਰਾ 14 ਕਿਲੋਮੀਟਰ ਪੈਦਲ ਦੂਰੀ ਤੈਅ ਕਰ ਕੇ ਘਾਂਘਰੀਆ ਪਹੁੰਚ ਗਈ ਹੈ। ਅੱਜ ਸਵੇਰੇ ਹੇਮਕੁੰਟ ਸਾਹਿਬ ਅਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਖੁੱਲ੍ਹਣਗੇ।
ਗੋਬਿੰਦਘਾਟ ਗੁਰਦੁਆਰੇ ਵਿਚ ਸਵੇਰੇ ਗੁਰਬਾਣੀ, ਅਰਦਾਸ, ਸੁਖਮਣੀ ਸਾਹਿਬ ਦੇ ਪਾਠ, ਸ਼ਬਦ ਕੀਰਤਨ ਕੀਤਾ ਗਿਆ। ਇਸ ਤੋਂ ਬਾਅਦ ਗੋਬਿੰਦਘਾਟ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਤੀਰਥ ਯਾਤਰੀਆਂ ਦਾ ਪਹਿਲਾ ਜਥਾ 14 ਕਿਲੋਮੀਟਰ ਪੈਦਲ ਦੂਰੀ ਤੈਅ ਕਰ ਕੇ ਘਾਂਘਰੀਆ ਗੁਰਦੁਆਰਾ ਸਾਹਿਬ ਪਹੁੰਚਿਆ। ਸ੍ਰੀ ਹੇਮਕੁੰਟ ਸਾਹਿਬ ਵਿਚ ਕਿਵਾੜ ਖੁੱਲ੍ਹਣ ਮੌਕੇ ਗੁਰਦੁਆਰਾ ਸਾਹਿਬ ਅਤੇ ਲਕਸ਼ਮਣ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਹੇਮਕੁੰਟ ਤੱਕ ਪੈਦਲ ਮਾਰਗ ਦਾ ਰਸਤਾ ਪਹਿਲਾਂ ਤੋਂ ਹੀ ਸੁਚਾਰੂ ਹੈ। ਘੋੜੇ ਖੱਚਰ ਤੋਂ ਯਾਤਰੀ ਅਟਲਾਕੋਟੀ ਤੱਕ ਹੀ ਜਾਣਗੇ। ਇੱਥੋਂ ਯਾਤਰੀਆਂ ਨੂੰ ਪੈਦਲ ਹੀ ਬਰਫ਼ ਵਿਚਾਲੇ ਸਫ਼ਰ ਕਰਨਾ ਹੋਲੇਗਾ। ਅਜੇ ਵੀ ਹੇਮਕੁੰਟ ਸਾਹਿਬ ਵਿਚ ਬਰਫ਼ ਮੌਜੂਦ ਹੈ। ਫ਼ਿਲਹਾਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਯਾਤਰਾ ਦੀ ਮਨਾਹੀ ਹੈ।

Comment here