ਸਿਆਸਤਸਿਹਤ-ਖਬਰਾਂਖਬਰਾਂਚਲੰਤ ਮਾਮਲੇਦੁਨੀਆ

ਪੰਜ-ਗਿਆਰਾਂ ਸਾਲ ਦੇ ਬੱਚਿਆਂ ਦੀ ਕਨੇਡਾ ਜਾਣ ਲਈ ਨਹੀਂ ਹੋਵੇਗੀ ਕਰੋਨਾ ਜਾਂਚ

ਓਟਾਵਾ –ਕਰੋਨਾ ਮਹਾਮਾਰੀ ਦੇ ਦਰਮਿਆਨ ਵਿਸ਼ਵ ਭਰ ਵਿਚ ਪਾਬੰਦੀਆਂ ਲਾਈਆਂ ਗਈਆਂ। ਹੌਲੀ ਹੌਲੀ ਹਾਲਾਤ ਚ ਸੁਧਾਰ ਆਉਣ ਨਾਲ ਪਾਬੰਦੀਆਂ ਵਿੱਚ ਢਿਲ ਮਿਲਣ ਲਗੀ ਹੈ। ਕੋਵਿਡ ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਬਾਲਗਾਂ ਨਾਲ ਯਾਤਰਾ ਕਰਨ ਵਾਲੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਹੁਣ  ਕੈਨੇਡਾ ਵਿਚ ਪ੍ਰਵੇਸ਼ ਕਰਨ ਲਈ ਜਾਂਚ ਕਰਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਸੰਘੀ ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਹਾਲਾਂਕਿ ਸਪਸ਼ਟ ਕੀਤਾ ਹੈ ਕਿ ਟੀਕੇ ਦੀ ਇਕ ਖ਼ੁਰਾਕ ਲੈਣ ਵਾਲੇ ਜਾਂ ਖ਼ੁਰਾਕ ਲਏ ਬਿਨਾਂ ਦੇਸ਼ ਵਿਚ ਪ੍ਰਵੇਸ਼ ਕਰਨ ਵਾਲੇ 12 ਸਾਲ ਤੋਂ ਉਪਰ ਦੇ ਯਾਤਰੀਆਂ ਨੂੰ ਕੋਵਿਡ ਜਾਂਚ ਕਰਾਉਣ ਦੀ ਜ਼ਰੂਰਤ ਹੋਵੇਗੀ। ਕੈਨੇਡਾ ਵਿਚ ਪ੍ਰਵੇਸ਼ ਲਈ ਮੌਜੂਦਾ ਸਮੇਂ ਵਿਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਵਿਡ-19 ਜਾਂਚ ਕਰਾਉਣ ਦੀ ਜ਼ਰੂਰਤ ਨਹੀਂ ਹੈ।

Comment here