ਚੰਡੀਗੜ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਦੇ ਹਰ ਵਿਅਕਤੀ, ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਦਾ ਹੋਵੇ, ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਆਪ’ ਸਰਕਾਰ ਸਰਹੱਦ ਪਾਰ ਤੋਂ ਹੋਣ ਵਾਲੀ ਨਸ਼ੀਲੀ ਵਸਤੂਆਂ ਦੀ ਤਸਕਰੀ ਅਤੇ ਡਰੋਨਾਂ ਨੂੰ ਰੋਕ ਕੇ ਪੰਜਾਬ ਨੂੰ ਬਣਾਏਗੀ ਸੁਰੱਖਿਅਤ ਅਤੇ ਨਸ਼ਾ ਮੁਕਤ ਬਣਾਏਗੀ। ਪਿਛਲੇ ਦਿਨੀਂ ਹੋਈਆਂ ਬੇਅਦਬੀ ਅਤੇ ਬੰਬ ਧਮਾਕੇ ਦੀਆਂ ਘਟਨਾਵਾਂ ਕਾਰਨ ਪੰਜਾਬ ਦੇ ਲੋਕਾਂ ਵਿੱਚ ਡਰ ਅਤੇ ਖੌਫ ਦਾ ਮਾਹੌਲ ਹੈ। ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਿੱਚ ਹਨ। ਕੇਜਰੀਵਾਲ ਨੇ ਹੋਏ ਕਿਹਾ ਕਿ ਕੱਲ ਇੱਕ ਆਦਮੀ ਮੇਰੇ ਕੋਲ ਆਇਆ ਅਤੇ ਕਿਹਾ ਕਿ ਮੈਂ ਹਿੰਦੂ ਹਾਂ। ਮੇਰੇ ਮਨ ਵਿਚ ਅਜਕਲ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਾ ਰਹਿੰਦੀ ਹੈ। ਪਿਛਲੇ ਦਿਨਾਂ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੇ ਮੈਨੂੰ ਪਰੇਸਾਨ ਕਰ ਦਿੱਤਾ ਹੈ। ਮੈਂ ਅਤੇ ਮੇਰਾ ਪਰਿਵਾਰ ਡਰਿਆ ਹੋਇਆ ਮਹਿਸੂਸ ਕਰ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਅਮਨ-ਕਾਨੂੰਨ ਦੀ ਤਰਸਯੋਗ ਹਾਲਤ, ਲਗਾਤਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ‘ਤੇ ਕਾਂਗਰਸ-ਭਾਜਪਾ ਦੀ ਗੰਦੀ ਰਾਜਨੀਤੀ ਕਾਰਨ ਲੋਕਾਂ ਦੇ ਅੰਦਰ ਭੈਅ ਹੋਰ ਵੀ ਵੱਧ ਗਿਆ ਹੈ। ਇਨਾਂ ਸਾਰੀਆਂ ਘਟਨਾਵਾਂ ਦੇ ਮੱਦੇਨਜਰ ਅੱਜ ਮੈਂ ਪੰਜਾਬ ਦੇ ਸਾਰੇ ਵਿਅਕਤੀਆਂ ਅਤੇ ਵਪਾਰੀਆਂ, ਭਾਵੇਂ ਉਹ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਿਮ ਹੋਵੇ ਜਾਂ ਇਸਾਈ, ਸਭ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਸੁਰੱਖਿਆ ਦੀ ਜਿੰਮੇਵਾਰੀ ‘ਆਪ’ ਸਰਕਾਰ ਚੁੱਕੇਗੀ। ‘ਆਪ’ ਸਰਕਾਰ ਸਾਰੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦੂਰ ਕਰੇਗੀ। ਪੰਜਾਬ ਦੇ ਹਰ ਵਿਅਕਤੀ, ਹਰ ਵਪਾਰੀ ਦੀ ਸੁਰੱਖਿਆ ਦੀ ਜਿੰਮੇਵਾਰ ‘ਆਪ’ ਸਰਕਾਰ ਦੀ ਹੋਵੇਗੀ । ਇਸਤੋ ਇਲਾਵਾ ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ‘ਚ ਭ੍ਰਿਸਟਾਚਾਰ ਅਤੇ ਮਾਫੀਆ ਦਾ ਬੋਲਬਾਲਾ ਸੀ। ਪੁਲਿਸ ਅਫਸਰਾਂ ਦੀਆਂ ਬਦਲੀਆਂ-ਪੋਸਟਿੰਗਾਂ ਪੈਸੇ ਲੈਕੇ ਹੁੰਦੀਆਂ ਸਨ ਅਤੇ ਉਪਰ ਤੱਕ ਪੈਸੇ ਪਹੁੰਚਾਉਣ ਲਈ ਹਫਤੇ ਬੰਨ ਦਿੱਤੇ ਜਾਂਦੇ ਸਨ। ਇਸ ਲਈ ਡਰੱਗ ਮਾਫੀਆ, ਰੇਤ ਮਾਫੀਆ ਅਤੇ ਹੋਰ ਮਾਫੀਆ ਨੂੰ ਛੋਟ ਦੇਣਾ ਉਹਨਾਂ ਦੀ ਮਜਬੂਰੀ ਹੁੰਦੀ ਸੀ। ਅਸੀਂ ਥਾਣੇਦਾਰਾਂ ਅਤੇ ਪੁਲਿਸ ਅਫਸਰਾਂ ਤੋਂ ਹਫਤਾ ਨਹੀਂ ਵਸੂਲਾਂਗੇ। ਫਿਰ ਇਹੀ ਪੰਜਾਬ ਪੁਲਿਸ ਅਪਰਾਧੀਆਂ, ਭ੍ਰਿਸਟ ਭ੍ਰਿਸ਼ਟਾਚਾਰੀਆਂ ਅਤੇ ਮਾਫੀਆ ਖਿਲਾਫ ਕਾਰਵਾਈ ਕਰੇਗੀ ਅਤੇ ਕਾਨੂੰਨ ਵਿਵਸਥਾ ਨੂੰ ਸਖਤ ਬਣਾਏਗੀ। ‘ਆਪ’ ਸਰਕਾਰ ਬੇਅਦਬੀ ਦੀਆਂ ਪਿਛਲੀਆਂ ਸਾਰੀਆਂ ਘਟਨਾਵਾਂ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਕਰਵਾ ਕੇ ਸਾਰੇ ਦੋਸੀਆਂ ਅਤੇ ਮਾਸਟਰਮਾਈਂਡਾਂ ਨੂੰ ਸਖਤ ਤੋਂ ਸਖਤ ਸਜਾਵਾਂ ਦੇਵੇਗੀ, ਤਾਂ ਜੋ ਮੁੜ ਤੋਂ ਕੋਈ ਵੀ ਬੇਅਦਬੀ ਕਰਨ ਤੋਂ ਪਹਿਲਾਂ ਬਾਰੇ ਸੌ ਵਾਰ ਸੋਚੇ। ਪੰਜਾਬ ‘ਚ ਸਰਕਾਰ ਬਣਨ ਤੋਂ ਬਾਅਦ ਕੇਂਦਰ ਸਰਕਾਰ ਨਾਲ ਸਬੰਧ ਕਿਸ ਤਰਾਂ ਦੇ ਹੋਣਗੇ, ਇਸ ‘ਤੇ ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਸਾਡੀ ਸਰਕਾਰ ਦੇ ਮੋਦੀ ਸਰਕਾਰ ਨਾਲ ਕਈ ਮਾਮਲਿਆਂ ‘ਤੇ ਤਿੱਖੇ ਮਤਭੇਦ ਹਨ। ਇਸ ਦੇ ਬਾਵਜੂਦ ਦੇਸ ਦੀ ਸੁਰੱਖਿਆ ਅਤੇ ਲੋਕਾਂ ਦੀ ਭਲਾਈ ਦੇ ਮੁੱਦੇ ‘ਤੇ ਅਸੀਂ ਹਮੇਸ਼ਾ ਕੇਂਦਰ ਸਰਕਾਰ ਦਾ ਸਾਥ ਦਿੱਤਾ ਹੈ। ਕਰੋਨਾ ਦੌਰ ਦੌਰਾਨ ਵੀ ਅਸੀਂ ਕੇਂਦਰ ਨਾਲ ਤਾਲਮੇਲ ਕਰਕੇ ਕੰਮ ਕਰਨ ਦੀ ਕੋਸਸਿ ਕੀਤੀ ਅਤੇ ਦਿੱਲੀ ਦੇ ਲੱਖਾਂ ਲੋਕਾਂ ਦੀ ਕਰੋਨਾ ਵਾਇਰਸ ਤੋਂ ਜਾਨ ਬਚਾਈ। ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ, ਪੰਜਾਬ ਦੀ ਬਿਹਤਰੀ ਲਈ ਅਸੀਂ ਕੇਂਦਰ ਸਰਕਾਰ ਨਾਲ ਸਬੰਧ ਠੀਕ ਕਰਾਂਗੇ ਅਤੇ ਤਾਲਮੇਲ ਨਾਲ ਕੰਮ ਕਰਾਂਗੇ। ਸਰਹੱਦ ਪਾਰ ਤੋਂ ਹੋ ਰਹੀ ਨਸ਼ੀਲੀ ਵਸਤੂਆਂ ਦੀ ਤਸਕਰੀ ਅਤੇ ਡਰੋਨਾਂ ਦੇ ਮੁੱਦੇ ‘ਤੇ ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਦੀ ਸਰਹੱਦ (ਅੰਤਰਰਾਸਟਰੀ) ਦੀ ਰਾਖੀ ਲਾਇ ਸੁਰੱਖਿਆ ਦੇ ਉਚੇਚੇ ਪ੍ਰਬੰਧ ਕਰਕੇ ਸਰਹੱਦ ਪਾਰ ਤੋਂ ਹੋ ਰਹੀ ਘੁਸਪੈਠ, ਨਸ਼ਿਆਂ ਦੀ ਤਸਕਰੀ ਅਤੇ ਡਰੋਨਾਂ ਨੂੰ ਕੰਟਰੋਲ ਕਰਾਂਗੇ ਅਤੇ ਪੰਜਾਬ ਨੂੰ ਸੁਰੱਖਿਅਤ ਅਤੇ ਨਸਾ ਮੁਕਤ ਬਣਾਵਾਂਗੇ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਸੁਰੱਖਿਅਤ ਅਤੇ ਨਸਾ ਮੁਕਤ ਬਣਾਉਣ ਲਈ ਸਿਰਫ ਇੱਕ ਇਮਾਨਦਾਰ ਸਰਕਾਰ ਦੀ ਲੋੜ ਹੈ।
Comment here