ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਸਰਕਾਰ ਨੌਜਵਾਨ ਨੂੰ ਵਿਦੇਸ਼ਾਂ ’ਚ ਪਰਵਾਸ ਕਰਨ ਲਈ ਕਰ ਰਹੀ ਮਜ਼ਬੂਰ : ਮਜੀਠੀਆ

ਚੰਡੀਗੜ੍ਹ-ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਅਕਾਲੀ ਆਗੂ ਬਿਰਕਮ ਸਿੰਘ ਮਜੀਠੀਆ ਨੇ ਆਪਣੇ ਫੇਸਬੁਕ ਸਫੇ ਉਤੇ ਆਖਿਆ ਹੈ ਕਿ ਇੱਕ ਤੋਂ ਬਾਅਦ ਇੱਕ ਮਹਿਕਮੇ ਵਿੱਚ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਭਗਵੰਤ ਮਾਨ ਸਰਕਾਰ ਪੰਜਾਬ ਦੇ ਨੌਜਵਾਨ ਨੂੰ ਵਿਦੇਸ਼ਾਂ ਵਿੱਚ ਪਰਵਾਸ ਕਰ ਜਾਣ ਲਈ ਮਜ਼ਬੂਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਆਖਿਆ ਸੀ ਕਿ ਪੰਜਾਬ ਦੇ ਨੌਜਵਾਨ ਬਾਹਰ ਨਹੀਂ ਜਾਣਗੇ, ਸਗੋਂ ਗੋਰੇ ਇਥੇ ਆ ਕੇ ਕੰਮ ਕਰਨਗੇ। ਉਨ੍ਹਾਂ ਤਲਖ ਲਹਿਜ਼ੇ ਵਿਚ ਕਿਹਾ ਕਿ ਮੈਂ ਤੁਹਾਡੇ ਅੱਗੇ ਹੱਥ ਬੰਨ੍ਹੇ, ਗੋਰਿਆਂ ਨੂੰ ਤਾਂ ਛੱਡੋ ਆਪਣੇ ਬੱਚੇ ਹੀ ਬਾਹਰੋਂ ਲੈ ਆਵੋ।
ਉਨ੍ਹਾਂ ਕਿਹਾ ਕਿ ਲੋਕ ਭਗਵੰਤ ਮਾਨ ਸਰਕਾਰ ਦੇ ਝੂਠਾਂ ਦਾ ਨਿੱਤ ਪਰਦਾਫਾਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨਵਾਂ ਕਾਗਜ਼ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਇਸ ਵਿਚ ਪੰਜਾਬ ਦੀ ਥਾਂ ਬਾਹਰਲੇ ਸੂਬਿਆਂ ਦੇ ਨੌਜਵਾਨ ਸੂਬੇ ਵਿਚ ਆ ਕੇ ਨੌਕਰੀਆਂ ਲੈ ਰਹੇ ਹਨ।

Comment here