ਚੰਡੀਗੜ੍ਹ-ਲੰਘੇ ਦਿਨ ਪੰਜਾਬ ਸਰਕਾਰ ਨੇ ਆਪਣੀ ਕੈਬਨਿਟ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰੇ ਮੰਤਰੀਆਂ ਦੇ ਵਿਭਾਗ ਐਲਾਨ ਦਿੱਤੇ ਹਨ। ਉਨ੍ਹਾਂ ਦੀ ਕੈਬਨਿਟ ਵਿਚ ਸੀਐਮ ਤੇ ਦੋ ਡਿਪਟੀ ਸੀਐਮ ਸਣੇ 18 ਮੰਤਰੀ ਹਨ।
ਸੀਐਮ ਚੰਨੀ ਕੋਲ ਪਰਸੋਨਲ, ਵਿਜੀਲੈੈਂਸ, ਜਨਰਲ ਐਡਮਿਨਸਟ੍ਰੇਸ਼ਨ, ਜਸਟਿਸ, ਲੀਗਲ ਐਂਡ ਲੈਜੀਸਲੇਟਿਵ ਅਫੇਅਰਜ਼, ਇਨਫਾਰਮੇਸ਼ਨ ਐਂਡ ਪਬਲਿਕ ਰਿਲੈਸ਼ਨ, ਵਾਤਾਵਰਣ, ਮਾਨੀਇੰਗ ਅਤੇ ਜਿਓਲਾਜੀ, ਸਿਵਲ ਏਵੀਏਸ਼ਨ, ਐਕਸਾਈਜ਼, ਇਨਵੈਸਟਮੈਂਟ ਪਰਮੋਸ਼ਨ, ਹਾਸਪਿਟੈਲਿਟੀ, ਪਾਵਰ, ਟੂਰਜ਼ਿਮ ਅਤੇ ਕਲਚਰਲ ਅਫੇਅਰਜ਼ ਵਿਭਾਗ ਹੋਣਗੇ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗ੍ਰਹਿ ਮੰਤਰੀ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਕੋਲ ਜੇਲ੍ਹਾਂ ਅਤੇ ਕੋਆਪਰੇਸ਼ਨ ਵਿਭਾਗ ਹੋਣਗੇ।
ਇਸ ਦੇ ਨਾਲ ਹੀ ਦੂਜੇ ਡਿਪਟੀ ਸੀਐਮ ਓਪੀ ਸੋਨੀ ਨੂੰ ਹੈਲਥ ਐਂਡ ਫੈਮਿਲੀ ਵੇਲਫੇਅਰ, ਡਿਫੈਂਸ ਸਰਵਿਸਜ਼ ਵੇਲਫੇਅਰ ਤੇ ਫਰੀਡਮ ਫਾਇਟਰਜ਼ ਵਿਭਾਗ ਮਿਲੇ ਹਨ।
ਇਹ ਹਨ ਕੈਬਨਿਟ ਮੰਤਰੀਆਂ ਦੇ ਮਹਿਕਮੇ
ਮਨਪ੍ਰੀਤ ਸਿੰਘ ਬਾਦਲ : ਫਾਇਨੈਂਸ, ਟੈਕਸੇਸ਼ਨ, ਪਲਾਨਿੰਗ, ਗਵਰਨੈਂਸ ਰੀਫਾਰਮ, ਪ੍ਰੋਗਰਾਮ ਇਮਪਲਾਟੈਸ਼ਨ
ਤ੍ਰਿਪਤ ਰਜਿੰਦਰ ਸਿੰਘ ਬਾਜਵਾ : ਪੇਂਡੂ ਵਿਕਾਸ ਅਤੇ ਪੰਚਾਇਤਾਂ, ਐਨੀਮਲ ਹਸਬੈਂਡਰੀ, ਮੱਛੀ ਤੇ ਡੇਅਰੀ ਪਾਲਣ ਵਿਕਾਸ
ਅਰੁਣਾ ਚੌਧਰੀ : ਰੈਵੀਨਿਊ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ
ਸੁਖਬਿੰਦਰ ਸਿੰਘ ਸਰਕਾਰੀਆ : ਵਾਟਰ ਰਿਸੋਰਸ, ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ
ਰਾਣਾ ਗੁਰਜੀਤ ਸਿੰਘ : ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ, ਇੰਪਲਾਇਮੈਂਟ ਜਨਰੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ, ਹਾਰਟੀਕਲਚਰ, ਭੂਮੀ ਤੇ ਪਾਣੀ ਕੰਜ਼ਰਵੇਸ਼ਨ
ਰਜ਼ੀਆ ਸੁਲਤਾਨਾ :ਵਾਟਰ ਸਪਲਾਈ ਐਂਡ ਸੈਨੇਟੇਸ਼ਨ, ਸਮਾਜਿਕ ਸੁਰੱਖਿਆ, ਵੂਮੈਨ ਐਂਡ ਚਾਇਲਡ ਡਿਵੈਲਪਮੈਂਟ, ਪ੍ਰੀਟਿੰਗ ਅਤੇ ਸਟੇਸ਼ਨਰੀ
ਵਿਜੇ ਇੰਦਰ ਸਿੰਗਲਾ :ਜਨਤਕ ਕੰਮ ਤੇ ਐਡਮਿਨਸਟ੍ਰੇਟਿਵ ਰਿਫਾਰਮਜ਼
ਭਾਰਤ ਭੂਸ਼ਣ ਆਸ਼ੂੁ : ਖੁਰਾਕ ਅਤੇ ਸਪਲਾਈ, ਕੰਜ਼ਿਊਮਰ ਅਫੇਅਰਜ਼
ਰਣਦੀਪ ਸਿੰਘ ਨਾਭਾ : ਖੇਤੀ ਅਤੇ ਕਿਸਾਨ ਵੇਲਫੇਅਰ, ਫੂਡ ਪ੍ਰੋਸੈਸਿੰਗ
ਰਾਜ ਕੁਮਾਰ ਵੇਰਕਾ : ਸੋਸ਼ਲ ਜਸਟਿਸ,ਐਮਪਾਵਰਮੈਂਟ ਐਂਡ ਘੱਟਗਿਣਤੀ, ਨਵੀਂ ਤੇ ਰੀਨਿਊਏਬਲ ਐਨਰਜੀ ਸੋਮੇ,ਮੈਡੀਕਲ ਐਜੂਕੇਸ਼ਨ ਤੇ ਰਿਸਰਚ
ਸੰਗਤ ਸਿੰਘ ਗਿਲਜੀਆਂ : ਜੰਗਲਾਤ, ਵਾਇਲਡ ਲਾਈਫ, ਲੇਬਰ
ਪਰਗਟ ਸਿੰਘ : ਸਕੂਲੀ ਸਿੱਖਿਆ, ਹਾਇਰ ਐਜੂਕੇਸ਼ਨ, ਖੇਡਾਂ ਤੇ ਯੂਥ ਸਰਵਿਸਜ਼, ਐਨਆਰਆਈ ਅਫੇਅਰਜ਼
ਅਮਰਿੰਦਰ ਸਿੰਘ ਰਾਜਾ ਵੜਿੰਗ : ਟਰਾਂਸਪੋਰਟ
ਗੁਰਕੀਰਤ ਸਿੰਘ ਕੋਟਲੀ : ਇੰਡਸਟਰੀਜ਼ ਐਂਡ ਕਾਮਰਸ, ਇਨਫਾਮੈਂਸ਼ਨ ਟੈਕਨਾਲੋਜੀ, ਸਾਇੰਸ ਐਂਡ ਟੈਕਨਾਲੋਜੀ
Comment here