ਚੰਡੀਗੜ੍ਹ – ਪੰਜਾਬ ਪੁਲਸ ਨੂੰ ਨਵੇਂ ਮੁਖੀ ਮਿਲ ਗਏ ਹਨ। ਆਈਪੀਐੱਸ ਇਕਬਾਲ ਪ੍ਰੀਤ ਸਿੰਘ ਸਹੋਤਾ ਪੰਜਾਬ ਦੇ ਨਵੇਂ ਡਾਇਰੈਕਟਰ ਜਨਰਲ ਆਫ਼ ਪੁਲਿਸ ਹੋਣਗੇ। ਉਨ੍ਹਾਂ ਦੇ ਨਾਂ ਨੂੰ ਮੁੱਖ ਮੰਤਰੀ ਦਫਤਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ 1986 ਬੈਚ ਦੇ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਧਿਆਏ, 1987 ਬੈਚ ਦੇ ਵੀਕੇ ਭਾਵੜਾ ਤੇ 1988 ਬੈਚ ਦੇ ਇਕਬਾਲ ਪ੍ਰੀਤ ਸਿੰਘ ਸਹੋਤਾ ਦੇ ਨਾਂ ਚਰਚਾ ‘ਚ ਸਨ। ਦਿਨਕਰ ਗੁਪਤਾ ਵੱਲੋਂ ਛੁੱਟੀ ਅਪਲਾਈ ਕਰਨ ਤੋਂ ਬਾਅਦ ਆਈਪੀਐੱਸ ਸਹੋਤਾ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਕੇਂਦਰੀ ਡੈਪੂਟੇਸ਼ਨ ਲਈ ਵੀ ਰਿਲੀਵ ਕਰ ਦਿੱਤਾ ਜਾਵੇ। ਧਿਆਨ ਦੇਣ ਯੋਗ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਡੀਜੀਪੀ ਸਿਰਫ ਉਹੀ ਹੋ ਸਕਦਾ ਹੈ ਜਿਸਨੂੰ ਯੂਪੀਐੱਸਸੀ ਕਲੀਅਰ ਕਰੇਗੀ
ਪੰਜਾਬ ਪੁਲਸ ਦੀ ਕਮਾਂਡ ਇਕਬਾਲਪ੍ਰੀਤ ਸਹੋਤਾ ਦੇ ਹੱਥ

Comment here